ਕੋਟਫੱਤਾ, 16 ਜੁਲਾਈ (ਰਣਜੀਤ ਸਿੰਘ ਬੁੱਟਰ)-ਕੋਟਸ਼ਮੀਰ ਪਿੰਡ ਵਿਚ ਇਨ੍ਹੀਂ ਦਿਨੀਂ ਚਿੱਟੇ ਦੇ ਨਸ਼ੇ ਤੇ ਚੋਰੀਆਂ ਦੀ ਵੱਡੀ ਭਰਮਾਰ ਹੈ¢ ਦੁਕਾਨਾਂ ਤੇ ਘਰਾਂ 'ਚ ਹਰ ਰੋਜ਼ ਚੋਰੀਆਂ ਹੋ ਰਹੀਆਂ ਹਨ¢ ਕੁਝ ਦਿਨ ਪਹਿਲਾਂ ਚੋਰਾਂ ਵਲੋਂ ਕਰਿਆਨੇ ਦੀ ਇਕ ਦੁਕਾਨ ਨੂੰ ਹਫ਼ਤੇ ਵਿਚ ਦੋ ਵਾਰ ਆਪਣਾ ਨਿਸ਼ਾਨਾ ਬਣਾ ਕੇ ਹਜ਼ਾਰਾਂ ਦਾ ਸਮਾਨ ਤੇ ਨਕਦੀ ਚੋਰੀ ਕਰ ਲਈ¢ਇਕ ਕਰਿਆਨਾ ਮਾਲਕ ਦੇ ਘਰ ਤਿੰਨ ਵਾਰ ਚੋਰੀ ਦੀ ਅਸਫਲ ਕੋਸ਼ਿਸ਼ ਕੀਤੀ ਗਈ¢ ਦੋ-ਤਿੰਨ ਘਰਾਂ ਵਿਚੋਂ ਘਰ ਦੇ ਅੰਦਰ ਚਾਰਜ ਤੇ ਲੱਗੇ ਮੋਬਾਇਲ ਫੋਨ ਚੋਰੀ ਹੋ ਗਏ¢ ਬੀਤੀ ਰਾਤ ਵੀ ਚੋਰ ਟੱਪਰੀਵਾਸਾਂ (ਗੱਡੀਆਂ ਵਾਲਿਆਂ) ਦੇ ਦੋ ਮੋਬਾਈਲ ਫ਼ੋਨ ਚੋਰੀ ਕਰਕੇ ਲੈ ਗਏ ਅਤੇ ਇਕ ਵਿਅਕਤੀ ਰਾਜੀਵ ਕੁਮਾਰ ਗਾਂਧੀ ਪਟਾਕਿਆਂ ਵਾਲੇ ਦੇ ਘਰ ਚੋਰ ਸਵੇਰੇ 3 ਵਜੇ ਦਾਖਲ ਹੋਇਆ¢ ਰਾਜੀਵ ਕੁਮਾਰ ਘਰ ਵਿੱਚ ਇਕੱਲਾ ਸੀ¢ ਜਾਗ ਆਉਣ ਤੇ ਉਹ ਚੋਰ ਨਾਲ ਗੁੱਥਮ ਗੁੱਥਾ ਹੋ ਗਿਆ ਇਸ ਖਿੱਚਧੂਹ ਵਿਚ ਚੋਰ ਦੀ ਲੋਅਰ ਜਿਸ ਵਿੱਚ ਉਸ ਦਾ ਮੋਬਾਇਲ ਫੋਨ ਵੀ ਮÏਜੂਦ ਸੀ ਰਾਜੀਵ ਕੁਮਾਰ ਦੇ ਘਰ ਹੀ ਰਹਿ ਗਈ¢ ਜਦੋਂ ਦੁਕਾਨਦਾਰਾਂ ਨੇ ਮੋਬਾਇਲ ਦੀ ਪੜਤਾਲ ਕੀਤੀ ਤਾਂ ਉਹ ਮੋਬਾਈਲ ਫ਼ੋਨ ਪਿੰਡ ਦੇ ਹੀ ਇੱਕ ਨਸ਼ੇੜੀ ਵਿਅਕਤੀ ਦਾ ਪਾਇਆ ਗਿਆ ਜਿਸ ਨੇ ਸਵੇਰੇ ਰਾਜੀਵ ਕੁਮਾਰ ਨੂੰ ਧਮਕੀ ਦਿੱਤੀ ਕਿ ਮੋਬਾਇਲ ਫ਼ੋਨ ਉਸ ਦਾ ਦੋ ਦਿਨ ਪਹਿਲਾਂ ਕਿਧਰੇ ਡਿੱਗ ਪਿਆ ਸੀ ਇਸ ਨੂੰ ਵਾਪਸ ਕਰਦੇ ਨਹੀਂ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ¢ ਦੁਕਾਨਦਾਰ ਇਕੱਠੇ ਹੋ ਕੇ ਪੁਲਿਸ ਚੌਕੀ ਪਹੁੰਚੇ ਤੇ ਰਿਪੋਰਟ ਦਰਜ ਕਰਵਾਈ¢ ਆਪਣੀ ਕੋਈ ਸੁਣਵਾਈ ਨਾ ਹੁੰਦੀ ਦੇਖ ਕੇ ਰੋਹ ਵਿਚ ਆਏ ਦੁਕਾਨਦਾਰਾਂ ਨੇ ਪੁਲਿਸ ਮੁਰਦਾਬਾਦ ਨਾਅਰੇ ਵੀ ਲਗਾਏ¢ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਦਲਵੀਰ ਸਿੰਘ ਪੱਪੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬੁਰੀ ਤਰ੍ਹਾਂ ਫਲਾਪ ਹੋ ਚੁੱਕੀ ਹੈ¢ ਕੋਟਸਮੀਰ ਵਿਚ ਕੋਈ 90 ਦੇ ਕਰੀਬ ਲੋਕ ਨਸ਼ੇ ਦਾ ਗੋਰਖ ਧੰਦਾ ਕਰ ਰਹੇ ਹਨ ਤੇ ਚੋਰੀਆਂ ਆਮ ਗੱਲ ਹੋ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ, ਜਦੋਂ ਕਿ ਪੁਲਿਸ ਕੋਲ ਹਰ ਨਸ਼ਾ ਵੇਚਣ ਤੇ ਕਰਨ ਵਾਲੇ ਦੀ ਰਿਪੋਰਟ ਆਉਂਦੀ ਹੈ¢ ਜਦੋਂ ਇਸ ਸੰਬੰਧੀ ਪੁਲਿਸ ਚੌਕੀ ਸ਼ਿਕਾਇਤ ਲੈ ਕੇ ਜਾਨੇ ਆ ਤਾਂ ਪੁਲਿਸ ਦਾ ਇਕੋ ਇਕ ਘੜਿਆ ਘੜਾਇਆ ਜਵਾਬ ਹੁੰਦਾ ਕਿ ਸਾਡੇ ਕੋਲ ਮੁਲਾਜ਼ਮਾਂ ਦੀ ਘਾਟ ਹੈ ਤੇ ਨਾ ਹੀ ਸਾਡੇ ਕੋਲ ਮੁਲਜ਼ਮ ਫੜਨ ਲਈ ਕੋਈ ਗੱਡੀ ਹੈ ਜਦੋਂ ਸਾਰੇ ਮਾਮਲੇ ਸਬੰਧੀ ਕੋਟਸ਼ਮੀਰ ਚੌਕੀ ਦੇ ਇੰਚਾਰਜ ਫਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੁਕਾਨਦਾਰਾਂ ਵਲੋਂ ਜਿਸ ਵਿਅਕਤੀ ਦਾ ਨਾਂਅ ਦਿੱਤਾ ਉਸ ਦੇ ਘਰ ਪੁਲਿਸ ਤਿੰਨ ਵਾਰ ਰੇਡ ਕਰ ਚੁੱਕੀ ਹੈ ਪਰ ਘਰ ਕੋਈ ਨਹੀਂ ਮਿਲਿਆ ਜਲਦੀ ਹੀ ਉਸ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ¢ ਨਸ਼ੇੜੀਆਂ ਖਿਲਾਫ਼ ਕਾਰਵਾਈ ਸੰਬੰਧੀ ਉਨ੍ਹਾਂ ਕਿਹਾ ਕਿ ਉਹ ਜਿਸ ਤਰ੍ਹਾਂ ਦੀ ਵੀ ਹੋਵੇਗੀ ਉਸ ਤਰਾਂ ਦੀ ਕਾਰਵਾਈ ਕੀਤੀ ਜਾਵੇਗੀ¢