16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਐਕਸਾਈਜ਼ ਐਕਟ ਦੇ ਮਾਮਲੇ 'ਚੋ ਤਿੰਨ ਜਣੇ ਬਰੀ <br/>

ਅਜੀਤ ਡੈਸਕ 17-07-2025
ਬਠਿੰਡਾ, 16 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਬਠਿੰਡਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੰਜੀਵ ਗੁਪਤਾ ਰਾਮਾਂ ਮੰਡੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ 6 ਸਾਲ ਪਹਿਲਾਂ ਦਰਜ ਹੋਏ ਐਕਸਾਈਜ਼ ਐਕਟ ਦੇ ਮਾਮਲੇ ਵਿਚੋਂ ਤਿੰਨ ਜਣਿਆਂ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਜ਼ਿਕਰਯੋਗ ਹੈ ਕਿ ਥਾਣਾ ਸੰਗਤ ਦੀ ਪੁਲਿਸ ਨੂੰ ਗਸ਼ਤ ਦੌਰਾਨ ਮੁਖ਼ਬਰੀ ਹੋਈ ਕਿ ਰਾਜਨ ਵਾਸੀ ਸ੍ਰੀ ਮੁਕਤਸਰ ਸਾਹਿਬ, ਜੋ ਹਰਿਆਣਾ ਤੋਂ ਠੇਕੇ ਦੀ ਦੇਸੀ ਤੇ ਅੰਗਰੇਜ਼ੀ ਸ਼ਰਾਬ ਸਸਤੇ ਭਾਅ ਲਿਆ ਕੇ ਪੰਜਾਬ ਵਿਚ ਮਹਿੰਗੇ ਭਾਅ ਆਪਣੇ ਨੇੜੇ ਤੇੜੇ ਦੇ ਪਿੰਡਾਂ ਵਿਚ ਵੇਚਦਾ ਹੈ | ਜੋ ਕਿ ਅੱਜ ਵੀ ਆਪਣੀ ਮਾਰੂਤੀ ਕਾਰ 'ਤੇ ਹਰਿਆਣਾ ਤੋਂ ਸ਼ਰਾਬ ਲੈ ਕੇ ਆ ਰਿਹਾ, ਜਿਸ ਮਗਰੋਂ ਪੁਲਿਸ ਨੇ ਮੁਕੱਦਮਾ ਦਰਜ ਕਰਨ ਉਪਰੰਤ ਰਾਤ ਸਮੇਂ ਪਿੰਡ ਫ਼ਰੀਦਕੋਟ ਕੋਟਲੀ ਤੋਂ ਨਰ ਸਿੰਘ ਕਾਲੋਨੀ ਨੂੰ ਜਾਂਦੀ ਿਲੰਕ ਰੋਡ 'ਤੇ ਪੈਂਦੇ ਚੁਰੱਸਤੇ 'ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਕੀਤੀ | ਇਸ ਦੌਰਾਨ ਨਰ ਸਿੰਘ ਕਾਲੋਨੀ ਦੀ ਤਰਫ਼ੋਂ ਆਉਂਦੀ ਕਾਰ ਨੂੰ ਬੈਟਰੀ ਦੀ ਰੌਸ਼ਨੀ ਦੇ ਕੇ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਪੁਲਿਸ ਨੂੰ ਦੇਖ ਕੇ ਪਿੱਛੇ ਹੀ ਕਾਰ ਰੋਕ ਲਈ ਅਤੇ ਇਕਦਮ ਭੱਜਣ ਦੀ ਕੋਸ਼ਿਸ਼ ਕੀਤੀ | ਪੁਲਿਸ ਪਾਰਟੀ ਨੇ ਮੌਕੇ ਤੋਂ ਉਸ ਨੂੰ ਕਾਬੂ ਕਰ ਲਿਆ | ਪੁੱਛਗਿੱਛ ਕਰਨ 'ਤੇ ਕਾਰ ਚਾਲਕ ਨੇ ਆਪਣਾ ਨਾਮ ਰਾਜਨ ਦੱਸਿਆ ਅਤੇ ਪਿਛਲੀ ਸੀਟ ਅਤੇ ਡਿੱਗੀ ਵਿਚੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ | ਪੁਲਿਸ ਨੇ ਕਾਰ ਵਿਚੋਂ ਕੁਲ 336 ਬੋਤਲਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਰਾਜਨ ਉਕਤ ਸ਼ਰਾਬ ਓਮ ਪ੍ਰਕਾਸ਼ ਵਾਸੀ ਚੋਟਾਲਾ ਅਤੇ ਰਾਜ ਕਮਲ ਉਰਫ਼ ਰਾਜਾ ਸਿੰਘ ਤੋਂ ਖ਼ਰੀਦ ਕੇ ਲਿਆ ਰਿਹਾ ਸੀ | ਪੁਲਿਸ ਨੇ 14 ਜੁਲਾਈ 2019 ਨੂੰ ਰਾਜਨ ਕੁਮਾਰ, ਓਮ ਪ੍ਰਕਾਸ਼ ਅਤੇ ਰਾਜਾ ਸਿੰਘ ਦੇ ਖਿਲਾਫ ਧਾਰਾ 61/1/14 ਐਕਸਾਇਜ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਸੀ, ਪਰ ਹੁਣ ਅਦਾਲਤ ਨੇ ਉਕਤ ਤਿੰਨਾਂ ਨੂੰ ਉਕਤ ਦੋਸ਼ਾਂ 'ਚੋਂ ਬਰੀ ਕਰ ਦਿੱਤਾ ਹੈ |



ਪਿਛਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਮੇਤ 2 ਗਿ੍ਫ਼ਤਾਰ ਅਗਲੀ ਖ਼ਬਰ ਹਰਸਿਮਰਤ ਕੌਰ ਬਾਦਲ ਸਾਈਾ ਨਗਰ ਦੇ ਲੋਕਾਂ ਦੀ ਸਾਰ ਲੈਣ ਪੁੱਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।