ਤਲਵੰਡੀ ਸਾਬੋ, 15 ਜੁਲਾਈ (ਰਵਜੋਤ ਸਿੰਘ ਰਾਹੀ)-ਵਿਸ਼ਵ ਪੱਧਰੀ ਖੋਜਾਂ, ਨਵੀਨਤਾ ਅਤੇ ਗਿਆਨ ਦੇ ਖੇਤਰਾਂ ਨੂੰ ਆਪਸ ਵਿਚ ਜੋੜਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਵਾਈਸ ਚਾਂਸਲਰ ਦੀ ਰਹਿਨੁਮਾਈ ਹੇਠ ਅਮਰੀਕਾ ਦੀ ਯੂਨੀਵਰਸਿਟੀ ਆਫ਼ ਫਲੋਰੀਡਾ ਦੇ ਗਲੋਬਲ ਫੂਡ ਸਿਸਟਮ ਇੰਸਟੀਚਿਊਟ (ਜੀ. ਐੱਫ. ਐੱਸ. ਆਈ.) ਨਾਲ ਦੁਵੱਲਾ ਸਮਝÏਤਾ ਸਹੀਬੱਧ ਕੀਤਾ ਗਿਆ¢ ਇਹ ਸਮਝÏਤਾ ਪ੍ਰੋ.(ਡਾ.) ਪੀਯੂਸ਼ ਵਰਮਾ ਰਜਿਸਟਰਾਰ, ਜੀ. ਕੇ. ਯੂ. ਅਤੇ ਐਲਿਜਾਬੈਥ ਕੀਟਰ ਐਸੋਸੀਏਟ ਡਾਇਰੈਕਟਰ ਫਲੋਰੀਡਾ ਯੂਨੀਵਰਸਿਟੀ ਵਲੋਂ ਹਸਤਾਖਰਿਤ ਕੀਤਾ ਗਿਆ¢ ਇਸ ਮੌਕੇ ਡਾ. ਸਿੰਘ ਵਾਈਸ ਚਾਂਸਲਰ ਨੇ ਕਿਹਾ ਕਿ ਇਸ ਸਮਝੌਤੇ ਨਾਲ ਨÏਜਵਾਨਾਂ, ਖੋਜਾਰਥੀਆਂ, ਵਿਦਿਆਰਥੀਆਂ ਨੂੰ ਨਵੀਆਂ ਖੋਜਾਂ ਲਈ ਵਿਸ਼ਵ ਪੱਧਰੀ ਸੁਵਿਧਾਵਾਂ ਅਤੇ ਮੌਕੇ ਹਾਸਲ ਹੋਣਗੇ¢ ਜਿਸ ਨਾਲ ਉਹ ਆਪਣੇ ਨਵੇਂ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾ ਸਕਣਗੇ¢ ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮਝÏਤੇ ਨਾਲ ਦੋਹੇਂ ਗਿਆਨ ਦੇ ਕੇਂਦਰ ਬੌਧਿਕਤਾ ਦੇ ਆਦਾਨ-ਪ੍ਰਦਾਨ, ਨਵੀਆਂ ਖੋਜਾਂ ਅਤੇ ਨਵੀਨ ਵਿਚਾਰਾਂ ਦੇ ਪਾਸਾਰ ਲਈ ਆਪਸ ਵਿਚ ਜੋੜਨਗੇ ਤੇ ਨਤੀਜੇ ਪੱਖੋਂ ਉਨ੍ਹਾਂ ਵਲੋਂ ਕੀਤੀਆਂ ਖੋਜਾਂ ਲੋਕਾਈ ਦੇ ਭਲੇ ਵਿਚ ਸਹਾਈ ਹੋਣਗੀਆਂ¢ ਉਨ੍ਹਾਂ ਸਮਝÏਤੇ ਨਾਲ ਰੁਜ਼ਗਾਰ ਅਤੇ ਵਿਕਾਸ ਦੇ ਨਵੇਂ ਰਸਤੇ ਖੁੱਲ੍ਹਣ ਅਤੇ ਨਵੀਆਂ ਸੰਭਾਵਨਾਵਾਂ ਬਣਨ ਦੀ ਆਸ ਵੀ ਪ੍ਰਗਟ ਕੀਤੀ¢ ਡਾ. ਵਰਮਾ, ਰਜਿਸਟਰਾਰ ਨੇ ਕਿਹਾ ਕਿ ਇਸ ਨਾਲ ਦੋਹੇਂ ਸੰਸਥਾਵਾਂ ਖੇਤੀਬਾੜੀ, ਭੋਜਨ ਸੁਰੱਖਿਆ, ਸਥਾਈ ਵਿਕਾਸ ਲਈ ਕੰਮ ਕਰਨਗੀਆਂ¢ ਸਮਝÏਤੇ ਤਹਿਤ ਦੋਵੇਂ ਸੰਸਥਾਵਾਂ ਦੇ ਵਿਦਿਆਰਥੀ ਅਤੇ ਖੋਜਾਰਥੀ ਸਾਂਝੇ ਪ੍ਰੋਜੈਕਟਾਂ 'ਤੇ ਕੰਮ ਕਰਨਗੇ¢ ਉਨ੍ਹਾਂ ਕਿਹਾ ਕਿ ਸਥਾਈ ਵਿਕਾਸ ਲਈ ਦੋਹੇਂ ਸੰਸਥਾਵਾਂ ਵਲੋਂ ਸਾਂਝੇ ਤੌਰ 'ਤੇ ਵਰਕਸ਼ਾਪਾਂ, ਸੈਮੀਨਾਰਾਂ ਅਤੇ ਕਾਨਫ਼ਰੰਸਾਂ ਦਾ ਆਯੋਜਨ ਕੀਤਾ ਜਾਵੇਗਾ¢ ਇਸ ਤੋਂ ਇਲਾਵਾ ਲੋਕਾਈ ਦੇ ਭਲੇ ਲਈ ਸਾਂਝੀਆਂ ਯੋਜਨਾਵਾਂ 'ਤੇ ਯੋਜਨਾਵੱਧ ਤਰੀਕੇ ਨਾਲ ਕਾਰਜ ਕੀਤੇ ਜਾਣਗੇ¢ ਜੋ ਅਧਿਆਪਕਾਂ, ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਨੂੰ ਨਵੀਂ ਦਿਸ਼ਾ ਵੱਲ ਲੈ ਕੇ ਜਾਣਗੇ¢