25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਰਵਹਿੱਤਕਾਰੀ ਸਕੂਲ ਵਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਰੈਲੀ <br/>

ਅਜੀਤ ਡੈਸਕ 16-07-2025
ਰਾਮਪੁਰਾ ਫੂਲ, 15 ਜੁਲਾਈ (ਹੇਮੰਤ ਕੁਮਾਰ ਸ਼ਰਮਾ)-ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਵਿਖੇ ਰਾਸ਼ਟਰੀ ਸੇਵਾ ਯੋਜਨਾ ਦੇ ਤਹਿਤ ਵਾਤਾਵਰਨ ਪੰਦਰਵਾੜਾ ਮਨਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਵਿਚ ਵਾਤਾਵਰਨ ਸੁਰੱਖਿਆ ਲਈ ਜਾਗਰੂਕਤਾ ਵਧਾਉਣ ਲਈ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਪੌਦੇ ਲਗਾਉਣਾ, ਭਾਸ਼ਣ, ਚਿੱਤਰਕਲਾ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ | ਅੱਜ ਦੇ ਵਿਸ਼ੇਸ਼ ਸਮਾਗਮ ਦੌਰਾਨ 96 ਐੱਨ. ਐੱਸ. ਐੱਸ. ਵਲੰਟੀਅਰਾਂ ਨੇ ਵਾਤਾਵਰਨ ਦੀ ਸਾਂਭ ਸੰਭਾਲ ਕਰਨ, ਪੌਦੇ ਲਗਾਉਣ, ਪਲਾਸਟਿਕ ਦੀ ਘੱਟ ਵਰਤੋਂ ਕਰਨ ਸਬੰਧੀ ਸਹੁੰ ਚੁੱਕੀ | ਇਸ ਮੌਕੇ ਸਕੂਲ ਦੇ ਉਪ ਪਿ੍ੰਸੀਪਲ ਵਿਕਰਮਜੀਤ ਸਿੰਘ, ਵਿਦਿਆ ਭਾਰਤੀ ਵਲੋਂ ਨਿਯੁੱਕਤ ਪੰਜਾਬ ਪ੍ਰਾਂਤ ਦੇ ਯੋਗਾ ਪ੍ਰਮੁੱਖ ਵਿਪਨ ਕੁਮਾਰ, ਐਨ ਐੱਸ. ਐੱਸ. ਕੋਆਰਡੀਨੇਟਰ ਨਿਰਮਲਜੀਤ ਕੌਰ, ਅਧਿਆਪਕ ਅਮਰਜੀਤ ਸਿੰਘ, ਨੀਲਮ ਰਾਣੀ ਅਤੇ ਸੰਗੀਤਾ ਦੀਦੀ ਵੀ ਮੌਜੂਦ ਰਹੇ | ਸਹੁੰ ਚੁੱਕ ਸਮਾਰੋਹ ਤੋਂ ਬਾਅਦ ਵਲੰਟੀਅਰਾਂ ਵਲੋਂ ਵਾਤਾਵਰਨ ਸੁਰੱਖਿਤ ਰੱਖਣ ਦੇ ਸੰਦੇਸ਼ ਨਾਲ ਰੈਲੀ ਕੱਢੀ ਗਈ | ਇਸ ਰੈਲੀ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਵੱਧ ਤੋਂ ਵੱਧ ਬੂਟੇ ਲਗਾਵਾਂਗੇ, ਵਾਤਾਵਰਨ ਬਚਾਵਾਂਗੇ 'ਪਲਾਸਟਿਕ ਨੂੰ ਨਾ, ਧਰਤੀ ਨੂੰ ਹਾਂ' ਨਾਅਰਿਆਂ ਨਾਲ ਸਮਾਜ ਨੂੰ ਵਾਤਾਵਰਨ ਬਚਾਉਣ ਸੰਦੇਸ਼ ਦਿੱਤਾ | ਸਕੂਲ ਦੇ ਪਿ੍ੰਸੀਪਲ ਰੁਪਿੰਦਰ ਪਟਿਆਲ ਨੇ ਵਿੱਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਇਨ੍ਹਾਂ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਹੁੰਦੀ ਹੈ ਅਤੇ ਉਹ ਸਮਾਜ ਵਿਚ ਸਕਾਰਾਤਮਕ ਯੋਗਦਾਨ ਪਾਉਣ ਵਿਚ ਮੱਦਦ ਕਰਦੇ ਹਨ | ਇਹ ਜਾਗਰੂਕਤਾ ਨਵੀਂ ਪੀੜੀ ਨੂੰ ਜ਼ਿੰਮੇਵਾਰ ਬਣਾਉਣ ਵਿਚ ਵੀ ਸਹਾਇਕ ਹੁੰਦੀ ਹੈ |

ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ਼ ਫਲੋਰੀਡਾ (ਅਮਰੀਕਾ) ਵਿਚਕਾਰ ਦੁਵੱਲਾ ਸਮਝÏਤਾ ਸਹੀਬੱਧ <br/> ਅਗਲੀ ਖ਼ਬਰ ਐੱਮ. ਐੱਸ. ਸੀ. ਫ਼ੈਸ਼ਨ ਡਿਜ਼ਾਈਨ ਐਂਡ ਟੈਕਨਾਲੋਜੀ ਦੇ ਨਤੀਜੇ ਐਲਾਨੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।