ਬਠਿੰਡਾ, 15 ਜੁਲਾਈ (ਵੀਰਪਾਲ ਸਿੰਘ)-ਰੁੱਖਾਂ ਦੇ ਰਾਖ਼ੇ ਸੁਸਾਇਟੀ ਵਲੋਂ ਆਪਣੀ ਪਹਿਲੀ ਵਰ੍ਹੇਗੰਢ ਗੁਰਦੁਆਰਾ ਸਾਹਿਬ ਸਿਵਲ ਸਟੇਸ਼ਨ ਬਠਿੰਡਾ ਵਿਖੇ ਅਰਦਾਸ ਕਰਕੇ ਮਨਾਈ ਗਈ | ਟੀਮ ਮੈਂਬਰਾਂ ਵਲੋਂ ਇਸ ਮੌਕੇ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਪੌਦੇ ਲਗਾਏ ਗਏ | ਰੁੱਖ਼ਾਂ ਦੇ ਰਾਖ਼ੇ ਸੁਸਾਇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਭੰਗੂ ਨੇ ਦੱਸਿਆ ਕਿ ਰੁੱਖ਼ਾਂ ਦੇ ਰਾਖ਼ੇ ਟੀਮ ਦਾ ਸੰਗਠਨ 14 ਜੁਲਾਈ 2024 ਨੂੰ ਕੀਤਾ ਗਿਆ, ਜਿਸ ਦਾ 14 ਜੁਲਾਈ 2025 ਨੂੰ ਇਕ ਵਰ੍ਹਾ ਪੂਰਾ ਹੋ ਗਿਆ | ਸੁਸਾਇਟੀ ਮੈਂਬਰਾਂ ਵਲੋਂ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਲਈ ਤਨ ਮਨ ਧੰਨ ਨਾਲ ਸੇਵਾ ਕੀਤੀ ਗਈ | ਸ਼ਹਿਰ ਦੇ ਚੁਗਿਰਦੇ ਅੰਦਰ ਹਜ਼ਾਰਾਂ ਦੀ ਗਿਣਤੀ ਵਿਚ ਪੌਦੇ ਲਗਾਏ ਗਏ | ਉਨ੍ਹਾਂ ਰੁੱਖ਼ਾਂ ਦੇ ਰਾਖ਼ੇ ਵਾਤਾਵਰਨ ਪ੍ਰੇਮੀ ਮੈਂਬਰਾਂ ਵਿਸਕੀ, ਤਰੁਣ, ਜੱਸਾ, ਪਵਿੰਦਰ ਮਾਨ, ਰਿੰਪੀ, ਜੈਦਕਾ, ਜੀ. ਪੀ. ਸਿੰਘ, ਲਾਡੀ, ਜੌਲੀ, ਦੰਦੀਵਾਲ, ਪ੍ਰੋ: ਸੁਰਿੰਦਰ ਸਿੰਘ, ਗਿਰਦਾਰੀ ਲਾਲ, ਕੁਲਦੀਪ ਸ਼ਰਮਾ, ਜਗਦੀਪ ਸਰਾਂ, ਐਸ ਡੀ ਓ ਨਵੀਨ ਕੁਮਾਰ ਯਾਦਵ, ਧਰਮਵੀਰ, ਪ੍ਰਭੂ, ਗੁਰਜਿੰਦਰ ਸਿੰਘ, ਵਿੱਕੀ ਨੰਬਰਦਾਰ, ਰੋਹਿਤ, ਕਾਲਾ, ਸ਼ਿਵਾ, ਜੌੜਾ, ਕਾਕਾ, ਮੁਹਾਲਾ, ਸ਼ਾਲੂ ਅਈਅਰ, ਨੀਟਾ ਮਾਸਟਰ, ਮਨਦੀਪ ਸ਼ੇਰਗਿੱਲ, ਐੱਸ. ਡੀ. ਓ. ਗਾਂਧੀ ਆਦਿ ਟੀਮ ਦਾ ਇਕਜੁੱਟ ਹੋ ਕੇ ਸ਼ਹਿਰ ਅੰਦਰ ਵਾਤਾਵਰਣ ਦੀ ਸ਼ੁੱਧਤਾ ਲਈ ਕੀਤੀ ਗਈ ਮਿਹਨਤ ਲਈ ਧੰਨਵਾਦ ਕੀਤਾ ਤੇ ਅੱਗੇ ਤੋਂ ਰੁੱਖ਼ਾਂ ਦੇ ਰਾਖ਼ੇ ਟੀਮ ਵਜੋਂ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ |