14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮੀਰਾ ਨਰਸਿੰਗ ਕਾਲਜ ਵਿਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 27-12-2025
ਅਬੋਹਰ, 26 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਮੀਰਾ ਨਰਸਿੰਗ ਕਾਲਜ ਵਿਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੂੰ ਸ਼ਹਾਦਤ ਦੇ ਮਹੱਤਵ ਨੂੰ ਸਮਝਾਉਣ ਸੰਬੰਧੀ ਚਾਰ ਸਾਹਿਬਜ਼ਾਦੇ ਫ਼ਿਲਮ ਵੀ ਦਿਖਾਈ ਗਈ | ਪ੍ਰੋਗਰਾਮ ਵਿਚ ਕਾਲਜ ਦੀ ਏ.ਐਨ.ਐਮ, ਜੀ.ਐਨ.ਐਮ, ਬੀ.ਐੱਸ.ਸੀ.ਨਰਸਿੰਗ, ਐਮ. ਐੱਸ. ਸੀ.ਨਰਸਿੰਗ ਦੇ ਵਿਦਿਆਰਥੀਆਂ ਨੇ ਭਾਗ ਲਿਆ | ਕਾਲਜ ਦੇ ਚੇਅਰਮੈਨ ਡਾ.ਜੀ.ਐੱਸ ਮਿੱਤਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਵਿੱਦਿਅਕ ਸੰਸਥਾਵਾਂ ਦਾ ਮੁੱਢਲਾ ਕਰਤੱਵ ਹੈ ਕਿ ਉਹ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੇ ਗੌਰਵਮਈ ਇਤਿਹਾਸ, ਨੈਤਿਕ-ਕਦਰਾਂ ਕੀਮਤਾਂ ਨਾਲ ਵੀ ਜੋੜਨ | ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਪ੍ਰੋਗਰਾਮ ਵਿਚ ਵਿਦਿਆਰਥੀਆਂ ਵਿਚ ਅਨੁਸ਼ਾਸਨ, ਦੇਸ਼-ਭਗਤੀ ਅਤੇ ਮਾਨਵਤਾ ਦੀ ਭਾਵਨਾ ਮਜ਼ਬੂਤ ਹੋਵੇਗੀ | ਜੋਗਿੰਦਰ ਕੌਰ ਨੇ ਵਿਚਾਰ ਸਾਂਝੇ ਹੋਏ ਕਰਦੇ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦਾ ਬਲੀਦਾਨ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਸਾਹਸ-ਨਿਡਰਤਾ ਅਤੇ ਆਤਮ ਬਲੀਦਾਨ ਦੀ ਉਦਾਹਰਨ ਹੈ | ਪ੍ਰੋਗਰਾਮ ਦੇ ਅੰਤ ਵਿਚ ਕਾਲਜ ਪ੍ਰਬੰਧਨ ਵਲੋਂ ਹਾਜ਼ਰ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਅੱਗੇ ਵੀ ਜਾਰੀ ਰਹਿਣਗੇ | ਇਸ ਮੌਕੇ ਰੋਹਿਤ ਨਾਗਪਾਲ, ਗੁਰਵਿੰਦਰ ਕੌਰ, ਆਦਿੱਤੀ, ਵਿਜੈ ਕੁਮਾਰ, ਰਿੰਕੀ ਰਾਣੀ, ਪ੍ਰਵੀਨ ਰਾਣੀ, ਸਵਪਨ, ਗੁਰਲੀਨ ਕੌਰ, ਪੂਨਮ ਰਾਣੀ, ਰਾਜ ਰਾਣੀ, ਸਹਿਯੋਗਿਤਾ ਸਣੇ ਕਾਲਜ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ ਦਾ 100 ਸਾਲਾ ਜਨਮ ਦਿਨ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।