14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਭਾਰਤੀ ਕਮਿਊਨਿਸਟ ਪਾਰਟੀ ਦਾ 100 ਸਾਲਾ ਜਨਮ ਦਿਨ ਮਨਾਇਆ <br/>

ਅਜੀਤ ਡੈਸਕ 27-12-2025
ਫ਼ਾਜ਼ਿਲਕਾ, 26 ਦਸੰਬਰ (ਦਵਿੰਦਰ ਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਦੇ ਬਲਾਕ ਸਕੱਤਰ ਕਾਮਰੇਡ ਸੁਬੇਗ ਝੰਗੜ ਭੈਣੀ ਦੀ ਅਗਵਾਈ ਵਿਚ ਕਾਮਰੇਡ ਵਧਾਵਾ ਰਾਮ ਭਵਨ ਫ਼ਾਜ਼ਿਲਕਾ ਵਿਖੇ ਪਾਰਟੀ ਦੇ ਸੋ ਸਾਲ ਪੂਰੇ ਹੋਣ 'ਤੇ ਕਾਮਰੇਡ ਸੁਬੇਗ ਝੰਗੜ ਭੈਣੀ ਅਤੇ ਗੁਰਦਿਆਲ ਢਾਬਾਂ ਨੇ ਝੰਡਾ ਲਹਿਰਾਇਆ | ਕੀਰਤੀ ਫ਼ਾਜ਼ਿਲਕਾ ਅਤੇ ਮੋਨਿਕਾ ਨਵਾਂ ਸਲੇਮਸ਼ਾਹ ਨੇ ਪਾਰਟੀ ਦੇ ਸੋ ਸਾਲਾ ਜਨਮ ਦਿਨ 'ਤੇ ਕੇਕ ਕੱਟ ਕੱਟਿਆ | ਜਿੱਥੇ ਸੀ.ਪੀ.ਆਈ ਦੇ ਸੋ ਸਾਲਾ ਜਨਮਦਿਨ ਮਨਾਇਆ, ਉੱਥੇ ਹੀ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਦੇ ਜਨਮਦਿਨ 'ਤੇ ਫੁੱਲਾਂ ਦੀ ਵਰਖਾ ਕਰਕੇ ਅਨੋਖੇ ਰੂਪ ਵਿਚ ਜਨਮਦਿਨ ਮਨਾਇਆ | ਪ੍ਰੋਗਰਾਮ 'ਤੇ ਕਾਮਰੇਡ ਵਧਾਵਾ ਰਾਮ ਪਹਿਲੇ ਅਤੇ ਸਾਬਕਾ ਵਿਧਾਇਕ ਦੇ ਲੜਕਾ ਕਾਮਰੇਡ ਮਲ ਸਿੰਘ ਅਤੇ ਕਾਮਰੇਡ ਭਜਨ ਲਾਲ ਫ਼ਾਜ਼ਿਲਕਾ ਵਿਸ਼ੇਸ਼ ਤੌਰ ਤੇ ਪਹੁੰਚੇ | ਮੰਚ ਦਾ ਸੰਚਾਲਨ ਕਾਮਰੇਡ ਖ਼ਰੈਤ ਬੱਗੇਕਾ ਨੇ ਸੰਭਾਲਿਆ | ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਸੁਬੇਗ ਝੰਗੜ ਭੈਣੀ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਨੂੰ ਜਦੋਂ ਜਦੋਂ ਸਰਕਾਰ ਦੇ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਉਦੋਂ ਉਦੋਂ ਲੋਕਾਂ ਦੇ ਹਿਤਾਂ ਦੇ ਕਾਨੂੰਨ ਬਣਵਾਏ | ਕਾਮਰੇਡ ਭਜਨ ਲਾਲ ਫ਼ਾਜ਼ਿਲਕਾ ਨੇ ਕਿਹਾ ਕਿ ਪਾਰਟੀ ਨੇ ਸ਼ਾਨਾਂ ਮੱਤਾ ਇਤਿਹਾਸ ਰਚਿਆ ਹੈ ਅਤੇ ਜਦੋਂ ਵੀ ਸੱਤਾ ਵਿਚ ਆਉਣ ਦਾ ਮੌਕਾ ਮਿਲਿਆ ਉਨ੍ਹਾਂ ਨੇ ਲੋਕਾਂ ਦੇ ਹਿਤਾਂ ਦੀ ਰਾਖੀ ਕੀਤੀ | ਕਾਮਰੇਡ ਕੁਲਦੀਪ ਬਖੂਸ਼ਾਹ ਨੇ ਕਿਹਾ ਕਿ ਸਾਰੀਆਂ ਖੱਬੇ ਪੱਖੀ ਪਾਰਟੀਆਂ ਮਿਨੀਮਮ ਪ੍ਰੋਗਰਾਮ ਤੇ ਇਕੱਤਰ ਹੋ ਕੇ ਏਕਤਾ ਦਾ ਸਬੂਤ ਦੇਣ ਤਾਂ ਜੋ ਕਾਰਪੋਰੇਟ ਘਰਾਨਿਆਂ ਨੂੰ ਸੱਤਾ ਤੋਂ ਦੂਰ ਰੱਖਿਆ ਜਾ ਸਕੇ | ਇਸ ਮੌਕੇ ਕਾਮਰੇਡ ਰਾਜਵਿੰਦਰ ਨਿਓਲਾ, ਕਾਮਰੇਡ ਹੁਸ਼ਿਆਰ ਕਾਵਾਂਵਾਲੀ, ਕਾਮਰੇਡ ਸੀਤਾ ਸਿੰਘ ਤੇਜਾ ਰੁਹੇਲਾ ਕਾਮਰੇਡ ਹਰ ਸਰੇਸ਼ ਹਸਤਾ ਕਲਾ, ਕਾਮਰੇਡ ਪਾਲਾ ਸਿੰਘ ਤੇਜਾ ਰੁਹੇਲਾ, ਕਾਮਰੇਡ ਰਮੇਸ਼ ਕਾਲਾ ਨਵਾਂ ਮੂੰਬਾ,ਕਾਮਰੇਡ ਸੰਦੀਪ ਸਿੰਘ ਤੇਜਾ ਰੁਹੇਲਾ ਅਤੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਮੀਰਾ ਨਰਸਿੰਗ ਕਾਲਜ ਵਿਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ 10 ਗਰਾਮ ਹੈਰੋਇਨ ਸਣੇ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।