14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮੁੱਦਕੀ ਅੰਦਰ ਬੱਸ ਸਟਾਪ ਦੀ ਸਮੱਸਿਆ ਤੋਂ ਸ਼ਹਿਰ ਵਾਸੀ ਪੇ੍ਰਸ਼ਾਨ-ਕਿਸਾਨ ਆਗੂ ਛਿੰਦਾ <br/>

ਸੜਕ ਕਿਨਾਰੇ ਬਣੇ ਮੁੱਦਕੀ ਬੱਸ ਸਟਾਪ ਦਾ ਦਿ੍ਸ਼ | (ਇਨਸੈੱਟ 'ਚ) ਪ੍ਰਧਾਨ ਜੋਗਿੰਦਰ ਸਿੰਘ ਸੰਧੂ ਛਿੰਦਾ | ਤਸਵੀਰ-ਭਾਰਤ ਭੂਸ਼ਨ ਅਗਰਵਾਲ <br/> 27-12-2025
ਮੁੱਦਕੀ, 26 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਮੁੱਦਕੀ ਸ਼ਹਿਰ ਅੰਦਰ ਪੁਰਾਣਾ ਤੇ ਇਕ ਛੋਟਾ ਜਿਹਾ ਬੱਸ ਸਟਾਪ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਸ਼ਹਿਰ ਅੰਦਰ ਪਹਿਲਾਂ ਹੀ ਆਵਾਜਾਈ ਵਧੇਰੇ ਹੈ ਅਤੇ ਇੱਥੇ ਬੱਸ ਸਟਾਪ ਹੋਣ ਕਾਰਨ ਬੱਸਾਂ ਤੋਂ ਇਲਾਵਾ ਹੋਰ ਵੱਡੇ ਵਾਹਨਾਂ ਦੇ ਆਉਣ ਨਾਲ ਟਰੈਫ਼ਿਕ ਸਮੱਸਿਆ ਵਧ ਜਾਂਦੀ ਹੈ | ਜਿਸ ਕਰਕੇ ਲੋਕਾਂ ਨੂੰ ਟਰੈਫ਼ਿਕ ਦੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਦਾ ਇਕਾਈ ਮੁੱਦਕੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੰਧੂ (ਛਿੰਦਾ) ਨੇ ਕਿਹਾ ਕਿ ਸ਼ਹਿਰ ਦੇ ਬਹੁਗਿਣਤੀ ਖੇਤਰ ਅੰਦਰ ਬੱਸ ਸਟਾਪ ਹੋਣ ਕਾਰਨ ਬੱਸਾਂ ਘੱਟ ਜਗ੍ਹਾ ਸੜਕਾਂ ਕਿਨਾਰੇ ਖੜ ਜਾਂਦੀਆਂ ਹਨ ਅਤੇ ਉਸੇ ਥਾਂ ਰੇਹੜੀਆਂ ਆਦਿ ਲੱਗਦੀਆਂ ਹਨ | ਜਿਸ ਨਾਲ ਜਿੱਥੇ ਟਰੈਫ਼ਿਕ ਦੀ ਭਾਰੀ ਸਮੱਸਿਆ ਪੈਦਾ ਹੁੰਦੀ ਹੈ, ਉੱਥੇ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਬੱਸ ਅੱਡੇ ਦੀ ਸਮੱਸਿਆ ਤੋਂ ਔਰਤਾਂ ਦੇ ਨਾਲ-ਨਾਲ ਛੋਟੇ ਬੱਚਿਆਂ ਨੂੰ ਸੜਕ 'ਤੇ ਚੱਲਣ ਲੱਗਿਆਂ ਜ਼ਿਆਦਾ ਪੇ੍ਰਸ਼ਾਨੀ ਹੁੰਦੀ ਹੈ | ਕਿਸਾਨ ਆਗੂ ਜੋਗਿੰਦਰ ਸਿੰਘ ਸੰਧੂ (ਛਿੰਦਾ) ਨੇ ਦੱਸਿਆ ਕਿ ਸਥਾਨਕ ਵਾਸੀਆਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਸ਼ਹਿਰ ਅੰਦਰਲੇ ਭੀੜੀ ਜਗ੍ਹਾ 'ਤੇ ਬਣੇ ਬੱਸ ਸਟਾਪ ਨੂੰ ਬਦਲ ਕੇ ਬਾਹਰਵਾਰ ਗਿੱਲ ਰੋਡ ਬਾਈਪਾਸ 'ਤੇ ਬੱਸ ਅੱਡਾ ਬਣਾਇਆ ਜਾਵੇ ਤਾਂ ਜੋ ਸ਼ਹਿਰ ਅੰਦਰਲੀ ਟਰੈਫ਼ਿਕ ਦੀ ਸਮੱਸਿਆ ਘੱਟ ਹੋ ਸਕੇ ਤੇ ਲੋਕ ਸੁਰੱਖਿਅਤ ਆਪਣਾ ਸਫ਼ਰ ਤੈਅ ਕਰ ਸਕਣ |

ਪਿਛਲੀ ਖ਼ਬਰ ਲੋਰੀਅਲ ਇੰਟਰਨੈਸ਼ਨਲ ਸਕੂਲ ਦੇ ਲਵਪ੍ਰੀਤ ਸਿੰਘ ਭੁੱਲਰ ਨੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰਕੇ ਇਲਾਕੇ... ਅਗਲੀ ਖ਼ਬਰ ਜੇ.ਪੀ.ਐਮ.ਓ ਦੀ ਕੱਲ੍ਹ ਦੀ ਜਲੰਧਰ ਰੈਲੀ ਸੰਬੰਧੀ ਪ.ਸ.ਸ.ਫ ਦੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।