14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਟਿਕਟ ਚੈਕਿੰਗ ਸਟਾਫ ਨੇ ਸੱਚਖੰਡ ਐਕਸਪੈੱ੍ਰਸ ਵਿਚ ਰੇਲ ਯਾਤਰੀ ਦਾ ਛੁੱਟਿਆ ਹੋਇਆ ਬੈਗ ਵਾਪਸ ਕੀਤਾ <br/>

ਅਜੀਤ ਡੈਸਕ 27-12-2025
ਫਿਰੋਜ਼ਪੁਰ, 26 ਦਸੰਬਰ(ਰਾਕੇਸ਼ ਚਾਵਲਾ)-25 ਦਸੰਬਰ ਨੂੰ ਗੱਡੀ ਨੰਬਰ 12716 (ਅੰਮਿ੍ਤਸਰ-ਹਜ਼ੂਰ ਸਾਹਿਬ ਨਾਂਦੇੜ ਸੱਚਖੰਡ ਐਕਸਪੈੱ੍ਰਸ) ਦੇ ਕੋਚ ਬੀ-05 ਵਿੱਚ ਸਫ਼ਰ ਕਰ ਰਿਹਾ ਇਕ ਰੇਲ ਯਾਤਰੀ ਅੰਬਾਲਾ ਸਟੇਸ਼ਨ 'ਤੇ ਉੱਤਰਦੇ ਸਮੇਂ ਜਲਦਬਾਜ਼ੀ ਵਿਚ ਆਪਣਾ ਟਰਾਲੀ ਬੈਗ ਗੱਡੀ ਵਿਚ ਹੀ ਭੁੱਲ ਗਿਆ | ਅੰਮਿ੍ਤਸਰ ਦੇ ਟੀ.ਟੀ.ਆਈ ਸੁਖਰਾਮ ਮੀਣਾ ਨੇ ਆਪਣੀ ਸੂਝ-ਬੂਝ ਦਾ ਪ੍ਰਦਰਸ਼ਨ ਕਰਦੇ ਹੋਏ ਵਣਜ ਕੰਟਰੋਲ ਦੀ ਮਦਦ ਨਾਲ ਉਸ ਸੀਟ 'ਤੇ ਸਫ਼ਰ ਕਰਨ ਵਾਲੇ ਯਾਤਰੀ ਨਾਲ ਸੰਪਰਕ ਕੀਤਾ | ਯਾਤਰੀ ਨੇ ਦੱਸਿਆ ਕਿ ਅੰਬਾਲਾ ਛਾਉਣੀ ਸਟੇਸ਼ਨ 'ਤੇ ਉੱਤਰਨ ਵੇਲੇ ਕਾਹਲੀ ਵਿਚ ਉਸ ਦਾ ਟਰਾਲੀ ਬੈਗ ਰੇਲਗੱਡੀ ਵਿਚ ਰਹਿ ਗਿਆ ਜਿਸ ਵਿਚ ਕੀਮਤੀ ਅਤੇ ਹੋਰ ਸਾਮਾਨ ਮੌਜੂਦ ਸੀ | ਸੁਖਰਾਮ ਮੀਣਾ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪੂਰੀ ਤਸਦੀਕ ਕਰਨ ਉਪਰੰਤ ਉਕਤ ਯਾਤਰੀ ਦੇ ਪਰਿਵਾਰਕ ਮੈਂਬਰ ਨੂੰ ਟਰਾਲੀ ਬੈਗ ਸੌਂਪ ਦਿੱਤਾ | ਰੇਲ ਯਾਤਰੀ ਨੇ ਟਿਕਟ ਚੈਕਿੰਗ ਸਟਾਫ ਦੀ ਸ਼ਲਾਘਾ ਕਰਦੇ ਹੋਏ ਭਾਰਤੀ ਰੇਲਵੇ ਦਾ ਧੰਨਵਾਦ ਕੀਤਾ | ਇਸ ਘਟਨਾ ਤੋਂ ਬਾਅਦ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਟੀ.ਟੀ.ਆਈ ਸੁਖਰਾਮ ਮੀਣਾ ਦੇ ਇਸ ਸ਼ਲਾਘਾਯੋਗ ਕਾਰਜ ਲਈ ਉਨ੍ਹਾਂ ਨੂੰ 'ਪ੍ਰਸੰਸਾ ਪੱਤਰ' ਦੇਣ ਦਾ ਐਲਾਨ ਕੀਤਾ ਹੈ, ਤਾਂ ਜੋ ਹੋਰ ਟਿਕਟ ਚੈਕਿੰਗ ਸਟਾਫ ਵੀ ਪ੍ਰੇਰਿਤ ਹੋ ਕੇ ਅਜਿਹੇ ਨੇਕ ਕਾਰਜ ਕਰ ਸਕੇ |

ਪਿਛਲੀ ਖ਼ਬਰ ਜੇ.ਪੀ.ਐਮ.ਓ ਦੀ ਕੱਲ੍ਹ ਦੀ ਜਲੰਧਰ ਰੈਲੀ ਸੰਬੰਧੀ ਪ.ਸ.ਸ.ਫ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਟਰੈਫਿਕ ਪੁਲਿਸ ਮੱਖੂ ਨੇ ਵਾਹਨਾਂ 'ਤੇ ਰਿਫ਼ਲੈਕਟਰ ਲਾ ਕੇ ਧੁੰਦ ਤੋਂ ਬਚਣ ਲਈ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।