14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਵਿਰਾਸਤ-ਏ-ਕੌਮ ਫਾਊਾਡੇਸ਼ਨ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਬੰਧੀ ਪ੍ਰੋਗਰਾਮ ਕਰਵਾਇਆ <br/>

ਵਿਰਾਸਤ-ਏ-ਕੌਮ ਫਾਊਡੇਂਸ਼ਨ ਵਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਕਵੀਸ਼ਰੀ ਪੇਸ਼ ਕਰਦਿਆਂ ਬੀਬੀਆਂ ਅਤੇ ਹਾਜ਼ਰ ਪਤਵੰਤੇ | ਤਸਵੀਰਾਂ-ਪ੍ਰਤਾਪ ਸਿੰਘ ਹੀਰਾ <br/> 27-12-2025
ਜ਼ੀਰਾ, 26 ਦਸੰਬਰ(ਪ੍ਰਤਾਪ ਸਿੰਘ ਹੀਰਾ)-ਵਿਰਾਸਤ-ਏ-ਕੌਮ ਫਾੳਾੂਡੇਸ਼ਨ, ਦਸਤਾਰ, ਗਤਕਾ ਅਤੇ ਗੁਰਮਤਿ ਸੰਗੀਤ ਅਕੈਡਮੀ ਜ਼ੀਰਾ ਵਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੇਰਾਂ ਵਾਲਾ ਚੌਂਕ ਜ਼ੀਰਾ ਵਿਖੇ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ | ਚੇਅਰਮੈਨ ਸੁਖਵਿੰਦਰ ਸਿੰਘ ਜਵੱਦੀ ਟਕਸਾਲ ਦੀ ਰਹਿਨੁਮਾਈ ਹੇਠ ਕਰਵਾਏ ਗਏ ਧਾਰਮਿਕ ਪ੍ਰੋਗਰਾਮ ਵਿਚ ਸੰਸਥਾ ਦੇ ਨਿੱਕੇ ਬੱਚਿਆਂ ਵਲੋਂ ਕਵੀਸ਼ਰੀਆਂ, ਕਵਿਤਾਵਾਂ ਅਤੇ ਗੁਰੂ ਸਾਹਿਬ ਜੀ ਦੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਢਾਡੀ ਜਰਨੈਲ ਸਿੰਘ ਨਿਧੜਕ ਜ਼ੀਰੇ ਵਾਲੀਆਂ ਬੀਬੀਆਂ ਅਤੇ ਗਾਇਕ ਚਮਕੌਰ ਹੰਸ, ਅਨੂਪ ਸਨੀ, ਮਿਥਨ, ਪ੍ਰਤਾਪ ਸਿੰਘ, ਅਕੈਡਮੀ ਦੇ ਵਿਦਿਆਰਥੀ ਅੰਤਰਪ੍ਰੀਤ ਕੌਰ, ਜਾਚਕ ਪ੍ਰੀਤ ਸਿੰਘ, ਮਨਪ੍ਰੀਤ ਕੌਰ ਆਦਮਪੁਰ, ਜਸਵਿੰਦਰ ਸਿੰਘ ਰਾਜੂ, ਲਵਇੰਦਰ ਸਿੰਘ, ਲਵਦੀਪ ਸਿੰਘ ਨੇ ਗੁਰੂ ਜੀ ਦੇ ਪਰਿਵਾਰ ਦੀਆਂ ਸ਼ਹੀਦੀਆਂ ਨੂੰ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਹਾਜ਼ਰ ਸੰਗਤਾਂ ਤੋਂ ਸ਼ਹਾਦਤ ਸਬੰਧੀ ਸਵਾਲ ਜਵਾਬ ਕੀਤੇ ਗਏ ਅਤੇ ਇਨਾਮ ਵੀ ਦਿੱਤੇ ਗਏ | ਇਸ ਦੌਰਾਨ ਉਸਤਾਦ ਭਾਈ ਸੁਖਵਿੰਦਰ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਅਤੇ ਸਾਬਕਾ ਵਿਧਾਇਕ, ਮਾਸਟਰ ਗੁਰਪ੍ਰੀਤ ਸਿੰਘ ਜੱਜ, ਬਲਵੰਤ ਸਿੰਘ ਢਿੱਲੋਂ, ਰਸ਼ਪਾਲ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ,ਹਰੀਸ਼ ਜੈਨ ਗੋਗਾ ਚੇਅਰਮੈਨ, ਹਰੀਸ਼ ਤਾਂਗੜਾ ਐਮ.ਸੀ, ਗੁਰਭਗਤ ਸਿੰਘ ਗਿੱਲ ਨੰਬਰਦਾਰ, ਸੰਨੀ ਐਮ.ਸੀ , ਅਸ਼ੋਕ ਮਨਚੰਦਾ ਐਮ.ਸੀ, ਜਗੀਰ ਸਿੰਘ ਐਮ.ਸੀ ,ਰੂਬਲ ਵਿਰਦੀ ਪੀ.ਏ , ਹਰਪ੍ਰੀਤ ਸਿੰਘ ਬੱਬਲੂ ਪ੍ਰਧਾਨ ਹੈਲਪਿੰਗ ਹੈਂਡ, ਡਾ. ਪਰਮਪ੍ਰੀਤ ਸਿੰਘ ਬਾਬਾ ਫ਼ਰੀਦ ਐਕਸਰੇ, ਰਾਜ ਕੁਮਾਰ ਕੱਕੜ ਸਮਾਜ ਸੇਵੀ, ਬਲਜਿੰਦਰ ਸਿੰਘ, ਹਰਪਾਲ ਸਿੰਘ ਦਰਗਨ ਪ੍ਰਧਾਨ ਰੋਟਰੀ ਕਲੱਬ, ਡਾ. ਸੌਕਤ ਅਲੀ, ਅਮਰੀਕ ਸਿੰਘ ਅਹੂਜਾ, ਚਰਨਪ੍ਰੀਤ ਸਿੰਘ ਸੋਨੂੰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਨਰੇਗਾ ਦਾ ਨਾਂਅ ਬਦਲ ਕੇ ਜੀ ਰਾਮ ਜੀ ਰੱਖਣ ਨਾਲ ਮਜ਼ਦੂਰਾਂ ਦਾ ਢਿੱਡ ਨਹੀਂ ਭਰੇਗਾ-ਭਾਕਿਯੂ ਰਾਜੇਵਾਲ ਅਗਲੀ ਖ਼ਬਰ ਹੇਮਕੁੰਟ ਸਕੂਲ ਵਿਚ 7 ਰੋਜ਼ਾ ਐੱਨ.ਐੱਸ.ਐੱਸ.ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।