28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਅਬੋਹਰ ਦੇ ਅਕਸ਼ੈ ਨੇ ਰਾਸ਼ਟਰੀ ਕੁਰਾਸ਼ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਜਿੱਤਿਆ <br/>

ਅਜੀਤ ਡੈਸਕ 25-12-2025
ਅਬੋਹਰ, 24 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਦੇ ਰਾਸ਼ਟਰੀ ਪੱਧਰ ਦੇ ਕੁਰਾਸ਼ ਮਾਰਸ਼ਲ ਆਰਟ ਮੁਕਾਬਲੇ ਵਿਚ ਪੰਜਾਬ ਟੀਮ ਦੀ ਨੁਮਾਇੰਦਗੀ ਕਰਦੇ ਹੋਏ ਅਬੋਹਰ ਦੇ ਵਾਸੀ ਖਿਡਾਰੀ ਅਕਸ਼ੈ ਕੁਮਾਰ ਨੇ ਹਿੱਸਾ ਲਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਜੂਡੋ ਐਸੋਸੀਏਸ਼ਨ ਦੇ ਕੋਚ ਕੁਲਦੀਪ ਸੋਨੀ ਨੇ ਦੱਸਿਆ ਕਿ ਅਕਸ਼ੈ ਨੇ ਸਹਾਰਨਪੁਰ ਵਿਚ ਹੋ ਰਹੀਆਂ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿਚ ਆਪਣੇ ਚੰਗੇ ਪ੍ਰਦਰਸ਼ਨ ਨਾਲ ਸੋਨ ਤਗਮਾ ਜਿੱਤ ਕੇ ਰਾਸ਼ਟਰੀ ਪੱਧਰ 'ਤੇ ਆਪਣੇ ਸਿਖਲਾਈ ਕੇਂਦਰ, ਮਾਪਿਆਂ ਅਤੇ ਅਬੋਹਰ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ | ਇਸ ਦੌਰਾਨ ਅਕਸ਼ੈ ਕੁਮਾਰ ਦਾ ਜੂਡੋ ਕੋਚਿੰਗ ਸੈਂਟਰ ਅਬੋਹਰ ਪਹੁੰਚਣ 'ਤੇ ਕੋਚ ਕੁਲਦੀਪ ਸੋਨੀ ਨੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਲਈ ਸ਼ਲਾਘਾ ਵੀ ਕੀਤੀ |

ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਕਲੱਬ ਵਲੋਂ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਮਾਗਮ ਕੱਲ੍ਹ ਅਗਲੀ ਖ਼ਬਰ ਆਲਮਗੜ੍ਹ ਤੋਂ ਬਲਾਕ ਸੰਮਤੀ ਚੋਣ ਜੇਤੂ ਨੂੰ ਜਥੇਦਾਰ ਜਾਮਣੀਆ ਨੇ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।