01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕੁਲਬੀਰ ਸਿੰਘ ਜ਼ੀਰਾ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ <br/>

ਅਜੀਤ ਡੈਸਕ 08-12-2025
ਜ਼ੀਰਾ, 7 ਦਸੰਬਰ (ਰਜਨੀਸ਼ ਕਥੂਰੀਆ)-ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਵਿਧਾਨ ਸਭਾ ਹਲਕਾ ਜ਼ੀਰਾ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰਬਰ 11 ਵਕੀਲਾਂ ਵਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਹਿਕਦੀਪ ਸਿੰਘ ਜ਼ੀਰਾ ਸਪੁੱਤਰ ਮਹਿੰਦਰਜੀਤ ਸਿੰਘ ਜ਼ੀਰਾ ਜ਼ੋਨ ਨੰਬਰ 12 ਸ਼ਾਹਵਾਲਾ ਕੁਲਵਿੰਦਰ ਕੌਰ ਪਤਨੀ ਡਾ. ਗਗਨਦੀਪ ਸਿੰਘ ਪਿੰਡ ਵਾੜਾ ਪੋਹਵਿੰਡ, ਜ਼ੋਨ ਨੰਬਰ 13 ਫ਼ਤਿਹਗੜ੍ਹ ਸਭਰਾ ਤੋਂ ਕੁਲਵਿੰਦਰ ਕੌਰ ਗਿੱਲ ਪਤਨੀ ਹਰਭਜਨ ਸਿੰਘ ਸਭਰਾ ਵਾਸੀ ਪਿੰਡ ਵਸਤੀ ਗ਼ਰੀਬ ਸਿੰਘ, ਜ਼ੋਨ ਨੰਬਰ 14 ਅਕਬਰ ਵਾਲਾ ਅੰਗਰੇਜ਼ ਸਿੰਘ ਸਾਬਕਾ ਸਰਪੰਚ ਸਪੁੱਤਰ ਧਾਰਾ ਸਿੰਘ ਵਾਸੀ ਪਿੰਡ ਅਕਬਰ ਵਾਲਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਕੁਲਬੀਰ ਸਿੰਘ ਜ਼ੀਰਾ ਵਲੋਂ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਕਮਾਨ ਸੰਭਾਲਦਿਆਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸੇ ਕੜੀ ਦੇ ਤਹਿਤ ਉਨ੍ਹਾਂ ਨੇ ਮਹਿਕਦੀਪ ਸਿੰਘ ਜ਼ੀਰਾ ਦੇ ਹੱਕ ਵਿਚ ਪਿੰਡ ਬੂਈਆਂਵਲਾ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿਚ ਪੰਚ ਸਰਪੰਚ, ਨੰਬਰਦਾਰ ਅਤੇ ਸਮੂਹ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਦੇ ਕੰਮਾਂ ਅਤੇ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ 14 ਦਸੰਬਰ ਦਿਨ ਐਤਵਾਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਐਸ.ਡੀ. ਸਕੂਲ ਨੇ ਮੇਗਾ ਓਲੰਪੀਆ ਕੰਬੈਟ 'ਚ ਖਿਤਾਬ ਹਾਸਿਲ ਕੀਤਾ ਅਗਲੀ ਖ਼ਬਰ ਜ਼ੋਨ ਵਕੀਲਾਂ ਵਾਲਾ ਤੋਂ ਆਪ ਵਿਧਾਇਕ ਦੇ ਪੁੱਤਰ, ਸਾਬਕਾ ਕਾਂਗਰਸੀ ਵਿਧਾਇਕ ਦੇ ਚਚੇਰੇ ਭਰਾ ਅਤੇ ਸਾਬਕਾ ਬਲਾਕ ਸੰਮਤੀ ਚੇਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।