01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਐਸ.ਡੀ. ਸਕੂਲ ਨੇ ਮੇਗਾ ਓਲੰਪੀਆ ਕੰਬੈਟ 'ਚ ਖਿਤਾਬ ਹਾਸਿਲ ਕੀਤਾ

ਅਜੀਤ ਡੈਸਕ 08-12-2025
ਮਲੋਟ, 7 ਦਸੰਬਰ (ਪਾਟਿਲ)-ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਹੋਣਹਾਰ ਵਿਦਿਆਰਥਣ ਅੰਸ਼ਿਕਾ ਪੁੱਤਰੀ ਵਿਜੇ ਪਾਲ ਨੇ ਆਪਣੀ ਬੌਧਿਕ ਯੋਗਤਾ ਦਾ ਪ੍ਰਦਰਸ਼ਨ ਕਰਦਿਆਂ ਮੇਗਾ ਓਲੰਪੀਆ ਕੰਬੈਟ (ਸਟੇਟ ਲੈਵਲ ਕੰਪਟੀਸ਼ਨ) ਵਿਚ ਸਟੇਟ ਪੱਧਰ 'ਤੇ ਜੇਤੂ ਹੋਣ ਦਾ ਮਾਨ ਹਾਸਿਲ ਕੀਤਾ ਜੋ ਕਿ ਅੰਗਰੇਜ਼ੀ ਵਿਸ਼ੇ ਨਾਲ ਸਬੰਧਿਤ ਮੋਕ ਟੈਸਟ ਸੀ, ਇਸ ਪ੍ਰਤੀਯੋਗਤਾ 'ਚ ਵੱਖ-ਵੱਖ ਜ਼ਿਲਿ੍ਹਆਂ ਦੇ 18912 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ 'ਚੋਂ ਕੇਵਲ 64 ਵਿਦਿਆਰਥੀ ਹੀ ਸਟੇਟ ਲੈਵਲ ਲਈ ਚੁਣੇ ਗਏ | ਮਲੋਟ ਲਈ ਇਹ ਮਾਣ ਦੀ ਗੱਲ ਹੈ ਕਿ ਐਸ.ਡੀ. ਸਕੂਲ ਦੀ ਵਿਦਿਆਰਥਣ ਅੰਸ਼ਿਕਾ ਨੇ ਇਸ ਮੁਕਾਬਲੇ 'ਚ ਆਪਣਾ ਲੋਹਾ ਮਨਵਾਇਆ | ਇਸ ਮੌਕੇ ਅੰਸ਼ਿਕਾ ਦੀ ਮਿਹਨਤ ਅਤੇ ਮਾਰਗਦਰਸ਼ਨ ਲਈ ਉਸ ਦੀ ਅਧਿਆਪਕਾ ਸ਼ਿਵਾਨੀ ਅਨੇਜਾ (ਪਤਨੀ ਅਮਿਤ ਅਨੇਜਾ) ਨੂੰ ਇੰਸਪਾਇਰਿੰਗ ਟੀਚਰ ਐਵਾਰਡ ਤੇ ਸਕੂਲ ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਨੂੰ ਗੋਲਡਨ ਪਿ੍ੰਸੀਪਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮਾਣਮਤੀ ਪ੍ਰਾਪਤੀ 'ਤੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਰਾਜਿੰਦਰ ਗਰਗ, ਮੈਨੇਜਰ ਵਿਕਾਸ ਗੋਇਲ ਤੇ ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਨੇ ਅੰਸ਼ਿਕਾ, ਸ਼ਿਵਾਨੀ ਅਨੇਜਾ ਤੇ ਸਕੂਲ ਦੇ ਸਾਰੇ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਹੋਰ ਉੱਚਾਈਆਂ ਛੂਹਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਧਰਨਾ 20ਵੇਂ ਦਿਨ 'ਚ ਸ਼ਾਮਿਲ ਅਗਲੀ ਖ਼ਬਰ ਕੁਲਬੀਰ ਸਿੰਘ ਜ਼ੀਰਾ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।