20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ 'ਧੁਰੰਧਰ' ਫ਼ਿਲਮ 'ਤੇ ਰੋਕ ਲਾਉਣ ਦੀ ਮੰਗ

ਅਜੀਤ ਡੈਸਕ 04-12-2025
ਫ਼ਿਰੋਜ਼ਪੁਰ, 3 ਦਸੰਬਰ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਨੇ ਅੱਜ ਪੰਜਾਬ ਸਰਕਾਰ ਪਾਸੋਂ 5 ਦਸੰਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ ਧੁਰੰਧਰ 'ਤੇ ਰੋਕ ਲਾਉਣ ਅਤੇ ਪੰਜਾਬ-95 ਫ਼ਿਲਮ ਰਿਲੀਜ਼ ਕਰਨ ਦੀ ਮੰਗ ਕੀਤੀ ਹੈ | ਮੁੱਖ ਮੰਤਰੀ ਪੰਜਾਬ ਦੇ ਨਾਂਅ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੇ ਮੰਗ ਬਾਰੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਫ਼ਿਰੋਜਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਅਤੇ ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ ਪੰਜਾਬ ਦੱਸਿਆ ਕਿ ਜ਼ਾਬਰ ਮਨੁੱਖਤਾ ਵਿਰੋਧੀ ਨੀਤੀਆਂ ਦੇ ਚਰਿੱਤਰ ਨੂੰ ਪੇਸ਼ ਕਰਨ ਵਾਲੀ 5 ਦਸੰਬਰ ਨੂੰ ਨਵੀਂ ਰਿਲੀਜ ਕੀਤੀ ਜਾ ਰਹੀ ਫ਼ਿਲਮ ਧੁਰੰਧਰ ਜਿਸ ਵਿਚ ਜਾਬਰ ਔਰੰਗਜ਼ੇਬ ਵਰਗੇ ਕਿਰਦਾਰ ਨੂੰ ਉਭਾਰਦੇ ਹੋਏ ਮੌਜੂਦਾ ਇੰਡੀਆ ਹਕੂਮਤ ਵਿਚ ਬਤੌਰ ਸੁਰੱਖਿਆ ਸਲਾਹਕਾਰ ਦੇ ਕੰਮ ਕਰਨ ਵਾਲੇ ਅਜੀਤ ਡੋਵਾਲ ਵਰਗੇ ਉਸ ਕਿਰਦਾਰ ਨੂੰ ਉਭਾਰਿਆ ਗਿਆ | ਜਬਰ ਜ਼ੁਲਮ ਢਾਹੁਣ ਵਾਲਿਆਂ ਦੀ ਪਿੱਠ ਥਾਪੜੀ ਗਈ ਹੈ, 'ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਅਤੇ ਸਿੱਖ ਕੌਮ ਇਹ ਮਹਿਸੂਸ ਕਰਦੀ ਹੈ ਕਿ ਡੋਵਾਲ ਹੀ ਪੰਜਾਬ ਵਿਚ ਬੀਤੇ ਸਮੇਂ ਦੇ ਹੋਏ ਸਿੱਖ ਕਤਲੇਆਮ, ਜਬਰ ਜ਼ੁਲਮ, ਝੂਠੇ ਪੁਲਿਸ ਮੁਕਾਬਲੇ ਲਈ ਜ਼ਿੰਮੇਵਾਰ ਹੈ | ਇਸ ਲਈ ਫ਼ਿਲਮ 'ਧੁਰੰਧਰ' ਉਤੇ ਤੁਰੰਤ ਰੋਕ ਲਗਾਉਣ ਅਤੇ ਸਹੀ ਕਿਰਦਾਰ ਪੇਸ਼ ਕਰਨ ਵਾਲੀ 'ਪੰਜਾਬ-95' ਨੂੰ ਤੁਰੰਤ ਰੀਲੀਜ਼ ਕਰਨ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਉਨ੍ਹਾਂ ਨਾਲ ਬੂਟਾ ਸਿੰਘ ਕਰੀ ਕਲਾਂ ਸਰਕਲ ਪ੍ਰਧਾਨ ਗੁਰੂਹਰਸਹਾਏ, ਸੂਰਤ ਸਿੰਘ, ਮਿਹਰ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਗੁਰਵਿੰਦਰ ਸਿੰਘ ਮੁਹਾਲਮ, ਪਰਗਟ ਸਿੰਘ ਵਾਹਕੇ, ਸੁੱਚਾ ਸਿੰਘ, ਜੋਗਿੰਦਰ ਸਿੰਘ ਜਰਨਲ ਸਕੱਤਰ, ਲਖਵਿੰਦਰ ਸਿੰਘ ਸੁਪਰ, ਕੁੰਦਨ ਸਿੰਘ, ਪੂਰਨ ਸਿੰਘ ਧੰਜੂ, ਯਾਦਵਿੰਦਰ ਸਿੰਘ ਚਾਬ, ਦਵਿੰਦਰ ਸਿੰਘ ਚੂਰੀਆ, ਬਲਕਾਰ ਸਿੰਘ ਜੋਗੇਵਾਲ, ਸੁਖਜੀਤ ਸਿੰਘ, ਚਮਕੌਰ ਸਿੰਘ ਵਰਕਿੰਗ ਕਮੇਟੀ ਮੈਂਬਰ, ਇਕਬਾਲ ਸਿੰਘ ਗੁਰੂਹਰਸਹਾਏ, ਸੁਖਦੇਵ ਸਿੰਘ ਵੇਹੜੀ, ਹਰਭਜਨ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ 'ਚ ਪੀ. ਯੂ. ਜ਼ੋਨਲ ਟੀਚਿੰਗ ਸਕਿੱਲਜ਼ ਅਤੇ ਆਨ-ਦੀ-ਸਪਾਟ ਟੀਚਿੰਗ ਏਡਜ਼ ਤਿਆਰੀ ਮੁਕਾਬਲਾ... ਅਗਲੀ ਖ਼ਬਰ ਜਨਰਲ ਕੈਟਾਗਿਰੀਜ਼ ਵੈੱਲਫੇਅਰ ਫੈਡਰੇਸ਼ਨ ਦੀ ਹੋਈ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।