18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਭੁਪਿੰਦਰ ਸਿੰਘ ਭਿੰਦਾ ਕਾਂਗਰਸ ਐੱਸ. ਸੀ. ਸੈੱਲ ਦੇ ਬਲਾਕ ਚੇਅਰਮੈਨ ਨਿਯੁਕਤ <br/>

ਅਜੀਤ ਡੈਸਕ 20-11-2025
ਤਲਵੰਡੀ ਭਾਈ, 19 ਨਵੰਬਰ (ਕੁਲਜਿੰਦਰ ਸਿੰਘ ਗਿੱਲ)-ਕਾਂਗਰਸ ਪਾਰਟੀ ਵਲੋਂ ਇਸ ਖੇਤਰ ਦੇ ਟਕਸਾਲੀ ਕਾਂਗਰਸੀ ਅਤੇ ਮਿਹਨਤੀ ਆਗੂ ਭੁਪਿੰਦਰ ਸਿੰਘ ਭਿੰਦਾ ਨੰਬਰਦਾਰ ਤਲਵੰਡੀ ਭਾਈ ਨੂੰ ਕਾਂਗਰਸ ਐੱਸ.ਸੀ ਸੈੱਲ ਬਲਾਕ ਘੱਲ ਖ਼ੁਰਦ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਪਾਰਟੀ ਹਾਈਕਮਾਂਡ ਵਲੋਂ ਉਨ੍ਹਾਂ ਦੀ ਇਹ ਨਿਯੁਕਤੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਅਤੇ ਕਾਂਗਰਸ ਐੱਸ.ਸੀ ਵਿਭਾਗ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਗੁਰਚਰਨ ਸਿੰਘ ਨਾਹਰ ਦੀ ਸਿਫ਼ਾਰਿਸ਼ 'ਤੇ ਕੀਤੀ ਗਈ ਹੈ | ਇਸ ਨਿਯੁਕਤੀ ਦਾ ਪ੍ਰਮਾਣ ਪੱਤਰ ਕਾਂਗਰਸ ਐੱਸ.ਸੀ ਸੈੱਲ ਦੇ ਨੈਸ਼ਨਲ ਕੋਆਰਡੀਨੇਟਰ ਸੁਧੀਰ ਚੌਧਰੀ ਅਤੇ ਪੰਜਾਬ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ ਸਾਬਕਾ ਵਿਧਾਇਕ ਵਲੋਂ ਭੁਪਿੰਦਰ ਸਿੰਘ ਭਿੰਦਾ ਨੂੰ ਸੌਂਪਿਆ ਗਿਆ | ਉਨ੍ਹਾਂ ਨੂੰ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਚਮਕੌਰ ਸਿੰਘ ਢੀਂਡਸਾ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ, ਰਾਜਿੰਦਰ ਛਾਬੜਾ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ, ਰੂਪ ਲਾਲ ਵੱਤਾ, ਅਮਰਿੰਦਰ ਸਿੰਘ ਟਿੱਕਾ, ਦੇਸ ਰਾਜ ਅਹੂਜਾ, ਹੈਪੀ ਬਰਾੜ, ਮੱਖਣ ਸਿੰਘ ਝਿਊਾਟ, ਗੁਰਬਖ਼ਸ਼ ਸਿੰਘ ਮੱਪਾ ਬਰਾੜ, ਸਹਿਦੇਵ ਸਿੰਘ ਬਰਾੜ, ਬਲਜੀਤ ਸਿੰਘ ਮੀਤਾ ਬਰਾੜ, ਹਰਦੀਪ ਸਿੰਘ ਹੈਪੀ ਚੇਅਰਮੈਨ ਵਪਾਰ ਸੈੱਲ, ਮਨਜੀਤ ਸਿੰਘ ਢਿੱਲੋਂ, ਜੱਸਾ ਸਿੰਘ ਬਰਾੜ, ਮਹੇਸ਼ ਮੋਹਨ ਸੂਦ, ਮੁਖ਼ਤਿਆਰ ਸਿੰਘ, ਕੇਵਲ ਸਿੰਘ ਘਾਰੂ, ਜੀਤ ਸਿੰਘ ਨਾਹਰ, ਕੇਵਲ ਸਿੰਘ ਭੰਗਰਾ, ਸੁਖਚੈਨ ਸਿੰਘ ਨਾਹਰ, ਜਗਸੀਰ ਸਿੰਘ, ਸੁਰੇਸ਼ ਅਹੂਜਾ, ਮਹਿੰਦਰ ਪਾਲ, ਸੁੱਚਪਾਲ ਮੰਤਰੀ, ਸੁੱਚਾ ਸਿੰਘ ਬਲਾਕ ਪ੍ਰਧਾਨ ਮਮਦੋਟ, ਇਕਬਾਲ ਸਿੰਘ ਲੱਖਾ ਹਾਜੀ ਆਦਿ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਂਗਰਸੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ |

ਪਿਛਲੀ ਖ਼ਬਰ ਸਰਹੱਦੀ ਪਿੰਡ ਗੱਟੀ ਰਾਜੋ ਕੇ ਵਿਖੇ ਸਰਕਾਰੀ ਸਕੂਲ 'ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਬਲਵਿੰਦਰ ਸਿੰਘ ਮੱਲਾਂਵਾਲਾ ਸਰਕਲ ਸੀਨੀਅਰ ਮੀਤ ਪ੍ਰਧਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।