18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਡੀ. ਏ. ਵੀ. ਸਕੂਲ ਵਿਚ ਕਰਵਾਇਆ ਟੇਲੈਂਟ ਸ਼ੋਅ <br/>

ਅਜੀਤ ਡੈਸਕ 20-11-2025
ਗੁਰੂਹਰਸਹਾਏ, 19 ਨਵੰਬਰ (ਕਪਿਲ ਕੰਧਾਰੀ)-ਸਥਾਨਕ ਫ਼ਰੀਦਕੋਟ ਰੋਡ 'ਤੇ ਸਥਿਤ ਰਾਜ ਕਰਨੀ ਗਲਹੋਤਰਾ ਡੀ.ਏ.ਵੀ. ਸੀਨੀਅਰ ਸਕੂਲ ਵਿਖੇ ਜਿੱਥੇ ਸਕੂਲ ਦੇ ਪਿ੍ੰਸੀਪਲ ਅਮਿੱਤ ਉਬਰਾਏ ਦੀ ਅਗਵਾਈ ਹੇਠ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਰਹੀ ਹੈ | ਉੱਥੇ ਹੀ ਉਨ੍ਹਾਂ ਵਲੋਂ ਸਮੇਂ-ਸਮੇਂ 'ਤੇ ਬੱਚਿਆ ਦੀਆਂ ਭੌਤਿਕ ਮਾਨਸਿਕ ਅਤੇ ਸਮਾਜਿਕ ਕਾਬਲੀਅਤ ਨੂੰ ਬਿਹਤਰ ਬਣਾਉਣ ਦੇ ਲਈ ਅਤੇ ਬੱਚਿਆਂ ਨੂੰ ਹਰ ਪਾਸੇ ਐਕਟਿਵ ਰੱਖਣ ਦੇ ਲਈ ਖੇਡ ਮੁਕਾਬਲੇ, ਕਲਾ, ਰਚਨਾਤਮਿਕ ਸਰਗਰਮੀਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ | ਜਿਸ ਦੇ ਚੱਲਦਿਆਂ ਸਕੂਲ ਵਿਖੇ ਟੈਲੇਂਟ ਸ਼ੋਅ ਕਿਸਮੇ ਕਿਤਨਾ ਹੈ ਦਮ ਕਰਵਾਇਆ ਗਿਆ | ਜਿਸ ਵਿਚ 500 ਦੇ ਕਰੀਬ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ | ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਜਿੱਥੇ ਬੱਚਿਆਂ ਵਲੋਂ ਡਾਂਸ, ਸਿੰਗਿਗ, ਸਪੀਚ ਅਤੇ ਡਰਾਇੰਗ ਆਦਿ ਵਿਚ ਉਤਸ਼ਾਹ ਦੇ ਨਾਲ ਭਾਗ ਲਿਆ ਉੱਥੇ ਹੀ ਮਾਡਲਿੰਗ ਵਿਚ ਵੀ ਭਾਗ ਲਿਆ ਗਿਆ | ਗੱਲਬਾਤ ਕਰਦੇ ਹੋਏ ਪਿ੍ੰਸੀਪਲ ਅਮਿੱਤ ਉਬਰਾਏ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮੁਕਾਬਲੇ ਜਿੱਥੇ ਬੱਚਿਆਂ ਵਿਚ ਚੁਸਤੀ ਅਤੇ ਆਤਮ ਵਿਸ਼ਵਾਸ ਪੈਦਾ ਕਰਦੇ ਹਨ ਉੱਥੇ ਹੀ ਸਾਰੇ ਖੇਤਰ 'ਚ ਐਕਟਿਵ ਰੱਖਦੇ ਹਨ |

ਪਿਛਲੀ ਖ਼ਬਰ ਐਨ. ਜੀ. ਓ. ਕੋਆਰਡੀਨੇਸ਼ਨ ਕਮੇਟੀ ਵੱਲੋਂ ਰਾਸ਼ਟਰੀ ਏਕਤਾ ਦਿਵਸ ਮੌਕੇ ਸਕੂਲ 'ਚ ਸੈਮੀਨਾਰ ਲਗਾਇਆ <br/> ਅਗਲੀ ਖ਼ਬਰ ਨਵੀਨ ਅਰੋੜਾ ਕਤਲ ਮਾਮਲੇ 'ਚ ਪੁਲਿਸ ਹੱਥ ਲੱਗੇ ਅਹਿਮ ਸੁਰਾਗ-ਦੋ ਗਿ੍ਫ਼ਤਾਰ, ਮੁੱਖ ਮੁਲਜ਼ਮ ਅਤੇ ਸ਼ੂਟਰਾਂ ਦੀ ਭਾਲ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।