26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਹਰਵੀਰ ਸਿੰਘ ਅਮਰੀਕਾ ਵਿਖੇ ਚੱਲ ਰਹੇ ਬੇਬੀ ਆਫ਼ ਦਾ ਈਅਰ ਮੁਕਾਬਲੇ ਦੇ ਸੈਮੀਫਾਈਨਲ 'ਚ ਪੁੱਜਾ <br/>

ਅਜੀਤ ਡੈਸਕ 19-11-2025
ਅਬੋਹਰ, 18 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ) ਮੈਡੀਕਲ ਐਸੋਸੀਏਸ਼ਨ ਸੀਤੋ ਗੰੁਨੋ੍ਹ ਦੇ ਪ੍ਰਧਾਨ ਅਤੇ ਰਿਚ ਕੇਅਰਿੰਗ ਦੇ ਮਾਰਕੀਟਿੰਗ ਮੈਨੇਜਰ ਪਰਵਿੰਦਰ ਪਾਲ ਸਿੰਘ ਰਾਜਾ ਦੇ ਦੋਹਤੇ ਹਰਵੀਰ ਸਿੰਘ ਨੇ ਅਮਰੀਕਾ ਅਤੇ ਕਨੈਡਾ ਵਿਚ ਚੱਲ ਰਹੇ ਬੇਬੀ ਆਫ਼ ਦਾ ਈਅਰ ਮੁਕਾਬਲੇ ਵਿਚ ਭਾਗ ਲੈਂਦੇ ਹੋਏ ਸੈਮੀਫਾਈਨਲ ਤੱਕ ਦਾ ਪੜਾਅ ਮੁਕੰਮਲ ਕੀਤਾ ਹੈ ਜੋ ਕਿ ਲੱਖਾਂ ਬੱਚਿਆਂ ਵਿਚੋਂ ਸੈਮੀਫਾਈਨਲ ਵਿਚ ਪੁੱਜਣ ਵਾਲਾ ਇਕਲੌਤਾ ਭਾਰਤੀ ਪੰਜਾਬੀ ਬੱਚਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਵਿੰਦਰ ਪਾਲ ਸਿੰਘ ਰਾਜਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਮਨਦੀਪ ਕੌਰ ਅਤੇ ਜਵਾਈ ਫਾਰਮਿੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਕਨੈਡਾ ਰਹਿ ਰਹੇ ਹਨ, ਜਿੱਥੇ ਹਰ ਸਾਲ ਵਾਂਗ ਬੇਬੀ ਆਫ਼ ਦਾ ਈਅਰ ਪ੍ਰਤੀਯੋਗਤਾ ਅਮਰੀਕਾ ਦੀ ਕੰਪਨੀ ਵਲੋਂ ਕਰਵਾਈ ਜਾਂਦੀ ਹੈ ਜਿਸ ਵਿਚ 6 ਮਹੀਨੇ ਦੇ ਮੇਰੇ ਦੋਹਤੇ ਹਰਵੀਰ ਸਿੰਘ ਨੇ ਭਾਗ ਲੈਂਦੇ ਹੋਏ ਲੱਖਾਂ ਬੱਚਿਆਂ ਨੂੰ ਪਛਾੜ ਕੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਬਣਾਈ | ਹਰਵੀਰ ਸਿੰਘ ਨੇ ਉਕਤ ਪੁਜ਼ੀਸ਼ਨ ਵੋਟਿੰਗ ਰਾਹੀਂ ਹਾਸਲ ਕੀਤੀ | ਉਨ੍ਹਾਂ ਕਿਹਾ ਕਿ ਹਰਵੀਰ ਸਿੰਘ ਅਗਲੇ ਸਾਲ ਫਿਰ ਅਮਰੀਕਾ ਵਿਚ ਹੋਣ ਵਾਲੇ ਬੇਬੀ ਆਫ਼ ਦਾ ਈਅਰ ਵਿਚ ਭਾਗ ਲਵੇਗਾ ਅਤੇ ਯਕੀਨਨ ਇਸ ਵਾਰ ਵੱਡੇ ਪੱਧਰ 'ਤੇ ਪ੍ਰਚਾਰ ਕਰਦੇ ਹੋਏ ਹਰਵੀਰ ਸਿੰਘ ਨੂੰ ਸਭ ਦੇ ਸਹਿਯੋਗ ਨਾਲ ਬੇਬੀ ਆਫ਼ ਦਾ ਈਅਰ ਅਮਰੀਕਾ ਵਿਚ ਬਣਾਇਆ ਜਾਵੇਗਾ | ਜਿਸ ਸੰਬੰਧੀ ਉਹ ਹੁਣ ਤੋਂ ਹੀ ਤਿਆਰੀਆਂ ਆਰੰਭ ਕਰ ਦੇਣਗੇ |

ਪਿਛਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਵਿਚ ਸ਼ਹੀਦੀ ਦਿਵਸ ਨੂੰ ਸਮਰਪਿਤ ਵੱਖ-ਵੱਖ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਡੇਂਗੂ ਅਤੇ ਮਲੇਰੀਏ ਦੀ ਰੋਕਥਾਮ ਲਈ ਕੀਤੀਆਂ ਗਈਆਂ ਗਤੀਵਿਧੀਆਂ-ਡਾ. ਰੋਹਿਤ ਗੋਇਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।