27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਪੁਲਿਸ ਪ੍ਰਸ਼ਾਸਨ ਨੇ ਜ਼ਿਲ੍ਹੇ ਭਰ 'ਚ ਚਲਾਇਆ ਤਲਾਸ਼ੀ ਅਭਿਆਨ

ਅਜੀਤ ਡੈਸਕ 19-11-2025
ਅਬੋਹਰ, 18 ਨਵੰਬਰ (ਵਿਵੇਕ ਹੂੜੀਆ)-ਪੰਜਾਬ ਸਰਕਾਰ ਦੇ ਹੁਕਮਾਂ 'ਤੇ ਐਸ.ਐਸ.ਪੀ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਮੁਕਤ ਮੁਹਿੰਮ ਚਲਾ ਰਹੀ ਹੈ | ਐਸ.ਐਸ.ਪੀ ਨੇ ਜ਼ਿਲ੍ਹੇ ਭਰ ਵਿਚ ਲਗਭਗ 49 ਥਾਵਾਂ 'ਤੇ ਛਾਪੇਮਾਰੀ ਕੀਤੀ | ਇਸ ਮੌਕੇ ਐਸ.ਪੀ.ਐੱਚ ਗੁਰਮੀਤ ਸਿੰਘ, ਅਬੋਹਰ ਦੇ ਡੀ.ਐਸ.ਪੀ ਸੁਖਵਿੰਦਰ ਸਿੰਘ, ਬੱਲੂਆਣਾ ਦੇ ਡੀ.ਐਸ.ਪੀ ਤੇਜਿੰਦਰ ਪਾਲ ਸਿੰਘ, ਥਾਣਾ ਇੰਚਾਰਜ ਪਰਮਜੀਤ ਅਤੇ ਮਨਿੰਦਰ ਸਿੰਘ ਅਤੇ ਚੌਕੀ ਇੰਚਾਰਜ ਭੁਪਿੰਦਰ ਸਿੰਘ ਮੌਜੂਦ ਸਨ | ਅਬੋਹਰ ਦੇ ਸੀਡ ਫਾਰਮ ਤੋਂ ਸ਼ੁਰੂ ਹੋਈ ਇਸ ਮੁਹਿੰਮ ਵਿਚ ਲਗਭਗ 200 ਪੁਲਿਸ ਮੁਲਾਜ਼ਮਾਂ ਨੇ ਜ਼ਿਲ੍ਹੇ ਭਰ ਵਿਚ ਲਗਭਗ 49 ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ ਵਿਚ ਸੀਡ ਫਾਰਮ ਦਾ ਸੁੰਨਸਾਨ ਇਲਾਕਾ, ਮਲੋਟ ਰੋਡ ਪੁਲ, ਜੇ.ਪੀ ਪਾਰਕ, ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਝਾੜੀਆਂ, ਛੱਡੇ ਅਤੇ ਬੰਦ ਘਰ, ਖ਼ਾਲੀ ਪਲਾਟ ਅਤੇ ਹੋਰ ਚੁਣੇ ਹੋਏ ਖੇਤਰ ਸ਼ਾਮਲ ਸਨ | ਐਸ.ਐਸ.ਪੀ ਗੁਰਮੀਤ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਸ਼ਾ ਤਸਕਰਾਂ ਨੂੰ ਫੜਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਹੁਣ ਤੱਕ ਲਗਭਗ 1000 ਮਾਮਲੇ ਦਰਜ ਕੀਤੇ ਗਏ ਹਨ ਅਤੇ ਕਈ ਨਸ਼ਾ ਤਸਕਰਾਂ ਨੂੰ ਸਲਾਖ਼ਾਂ ਪਿੱਛੇ ਭੇਜਿਆ ਗਿਆ ਹੈ, ਜਦੋਂ ਕਿ ਲਗਭਗ 2000 ਨਸ਼ਾ ਪੀੜਤਾਂ ਦਾ ਇਲਾਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਡੇਂਗੂ ਅਤੇ ਮਲੇਰੀਏ ਦੀ ਰੋਕਥਾਮ ਲਈ ਕੀਤੀਆਂ ਗਈਆਂ ਗਤੀਵਿਧੀਆਂ-ਡਾ. ਰੋਹਿਤ ਗੋਇਲ <br/> ਅਗਲੀ ਖ਼ਬਰ ਹੋਟ ਸਪਾਟ ਅਤੇ ਡੇਂਗੂ ਪਾਜ਼ਟਿਵ ਕੇਸਾਂ ਵਾਲੇ ਏਰੀਆ 'ਚ ਲਗਾਤਾਰ ਸਰਗਰਮ ਨੇ ਟੀਮਾਂ-ਸਿਵਲ ਸਰਜਨ ਡਾ. ਗੋਇਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।