ਫ਼ਿਰੋਜ਼ਪੁਰ, 18 ਨਵੰਬਰ (ਰਾਕੇਸ਼ ਚਾਵਲਾ)-ਭਾਰਤੀ ਕਿਸਾਨ ਯੂਨੀਅਨ ਮਾਨਸਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਆਗੂਆਂ ਦੀ ਟੀਮ ਨੇ ਫ਼ਿਰੋਜ਼ਪੁਰ ਵਿਖੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਜ਼ਿਲ੍ਹਾ ਮੀਟਿੰਗ ਕੀਤੀ | ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਮੇਜਰ ਸਿੰਘ ਰੰਧਾਵਾ ਨੇ ਦੱਸਿਆ ਕਿ ਜੋ ਕਿ ਘਰਾਂ ਵਿਚ ਬਿਜਲੀ ਬੋਰਡ ਵਲੋਂ ਚਿੱਪ ਵਾਲੇ ਮੀਟਰ ਲੱਗੇ ਹਨ, ਜਥੇਬੰਦੀ ਦੇ ਸਾਰੇ ਆਗੂ ਉਹ ਮੀਟਰ ਉਤਾਰ ਕੇ ਬਿਜਲੀ ਘਰਾਂ ਵਿਚ ਜਮ੍ਹਾ ਕਰਵਾਉਣਗੇ | ਦਿੱਲੀ ਅੰਦੋਲਨ ਸਮੇਂ ਬਿਜਲੀ ਸੋਧ ਬਿੱਲ 2020 ਰੱਦ ਕਰਵਾਇਆ ਸੀ, ਇਸ ਬਿੱਲ ਦੇ ਸਬੰਧੀ ਜਥੇਬੰਦੀ ਵਲੋਂ 26 ਨਵੰਬਰ 2025 ਨੂੰ ਚੰਡੀਗੜ੍ਹ ਵਿਖੇ ਜਾਣਗੇ | ਮੀਟਿੰਗ ਵਿਚ ਜਥੇਬੰਦੀ ਵਲੋਂ ਹੋਰ ਵੀ ਜ਼ਿਲ੍ਹੇ ਸਬੰਧੀ ਜੋ ਵੀ ਮਸਲੇ ਹਨ ਉਨ੍ਹਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ | ਥਰਮਲ ਪਲਾਂਟ ਬਠਿੰਡਾ ਦੀ ਜ਼ਮੀਨ ਵੇਚਣ 'ਤੇ ਸਖ਼ਤ ਵਿਰੋਧ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025 ਲਿਆ ਕੇ ਪੂਰੇ ਭਾਰਤ ਵਿਚ ਬਿਜਲੀ ਬੋਰਡ ਅਤੇ ਬਿਜਲੀ ਬੋਰਡ ਦੀਆਂ ਜ਼ਮੀਨਾਂ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਲੱਗੀ ਹੈ | ਇਸ ਬਿੱਲ ਦਾ ਭਾਰਤੀ ਕਿਸਾਨ ਯੂਨੀਅਨ ਮਾਨਸਾ ਸਖ਼ਤ ਵਿਰੋਧ ਕਰਦੀ ਹੈ | ਇਸ ਮੌਕੇ ਸੂਬਾ ਮੀਤ ਪ੍ਰਧਾਨ ਮੇਜਰ ਸਿੰਘ ਰੰਧਾਵਾ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰਕਾਸ਼ ਸਿੰਘ, ਜ਼ਿਲ੍ਹਾ ਪ੍ਰਧਾਨ ਹਰੀ ਸਿੰਘ, ਬਲਾਕ ਪ੍ਰਧਾਨ ਮੇਜਰ ਸਿੰਘ ਹੁੰਦਲ, ਬਲਾਕ ਪ੍ਰਧਾਨ ਮਮਦੋਟ ਜਗਜੀਤ ਸਿੰਘ, ਬਲਾਕ ਇਕਾਈ ਪ੍ਰਧਾਨ ਸੁਖਵਿੰਦਰ ਸਿੰਘ, ਬਲਾਕ ਪ੍ਰਧਾਨ ਕੁਲਬੀਰ ਸਿੰਘ, ਬਲਾਕ ਮੈਂਬਰ ਮਲਕੀਤ ਸਿੰਘ ਸਰਪੰਚ, ਬਲਾਕ ਮੈਂਬਰ ਸਾਵਨ ਸਿੰਘ, ਬਲਾਕ ਮੈਂਬਰ ਹਰਪ੍ਰੀਤ ਸਿੰਘ, ਬਲਾਕ ਮੈਂਬਰ ਸਲਵਿੰਦਰ ਸਿੰਘ, ਇਕਾਈ ਪ੍ਰਧਾਨ ਸੁਬੇਗ ਸਿੰਘ ਬਸਤੀ ਮੁਹੰਮਦ ਸ਼ਾਹ, ਇਕਾਈ ਪ੍ਰਧਾਨ ਗੁਰਬੀਰ ਸਿੰਘ ਭੜੋਲੀ ਭੰਨ, ਇਕਾਈ ਪ੍ਰਧਾਨ ਮਾਹਲਾ ਸਿੰਘ ਆਦਿ ਹਾਜ਼ਰ ਸਨ |