ਮੁੱਦਕੀ, 7 ਨਵੰਬਰ (ਭਾਰਤ ਭੂਸ਼ਨ ਅਗਰਵਾਲ)- ਸਥਾਨਕ ਕਸਬੇ ਵਿਚ ਵਾਰਡ ਨੰ: 4 ਭੈਲਾ ਵਾਲੀ ਗਲੀ ਵਿਚ ਬਜ਼ੁਰਗ ਔਰਤ ਸ੍ਰੀਮਤੀ ਮਹਿੰਦਰ ਕੌਰ 95 ਸਾਲਾਂ ਧਰਮ-ਪਤਨੀ ਸਵ: ਬਗ਼ੀਚਾ ਸਿੰਘ ਦੇ ਘਰੋਂ ਮਾਤਾ ਮਹਿੰਦਰ ਕੌਰ ਦੇ ਕੰਨਾਂ 'ਚੋਂ ਪੌਣੇ ਤੋਲੇ ਦੀਆਂ ਵਾਲੀਆਂ ਕੰਨਾਂ 'ਚੋਂ ਖਿੱਚ ਕੇ ਫ਼ਰਾਰ ਹੋ ਗਿਆ | ਮਾਤਾ ਮਹਿੰਦਰ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਬੰਦਾ ਕਰੀਬ ਉਮਰ 40 ਕੁ ਸਾਲ ਸਿਰੋਂ ਮੋਨਾ ਸੀ ਤੇ ਉਸ ਦੇ ਸਾਫ਼ਾ ਲਪੇਟਿਆ ਹੋਇਆ ਸੀ ਤੇ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਗਲੀ 'ਚ ਹੋ ਕੇ ਅੰਦਰ ਵੜੀ ਹੀ ਸੀ ਤੇ ਉਹ ਚੋਰ ਨੇ ਤਾਕ ਲਾਈ ਹੋਈ ਸੀ, ਉਹ ਮਾਤਾ ਦੇ ਮਗਰ ਹੀ ਘਰੇ ਵੜ ਕੇ ਕੰਨਾਂ 'ਚੋਂ ਵਾਲੀਆਂ ਖੋਹ ਕੇ ਲੈ ਗਿਆ | ਇਸ ਗੱਲ ਦਾ ਇਲਾਕੇ 'ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ |