26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਮਦਨ ਨਰੂਲਾ ਵਲੋਂ ਲਗਾਇਆ ਗਿਆ ਧਰਨਾ 14 ਵੇਂ ਦਿਨ ਵਿਚ ਸ਼ਾਮਿਲ <br/>

ਅਜੀਤ ਡੈਸਕ 08-11-2025
ਗੁਰੂਹਰਸਹਾਏ, 7 ਨਵੰਬਰ (ਕਪਿਲ ਕੰਧਾਰੀ)-ਅਖਿਲ ਭਾਰਤੀਯ ਲੋਕ ਤਾਂਤਰਿਕ ਅਧਿਕਾਰ ਰਕਸ਼ਾ ਸਮਿਤੀ ਦੇ ਪ੍ਰਧਾਨ ਮਦਨ ਲਾਲ ਨਰੂਲਾ ਵਲੋਂ ਗੁਰੂਹਰਸਹਾਏ ਹਲਕੇ ਅਤੇ ਪੰਜਾਬ ਦੇ ਲੋਕਾਂ ਦੀਆਂ 12 ਜਾਇਜ਼ ਮੰਗਾਂ ਨੂੰ ਲੈ ਕੇ ਸਥਾਨਕ ਰੇਲਵੇ ਪਾਰਕ ਵਿਖੇ ਧਰਨਾ ਲਗਾਇਆ ਹੋਇਆ ਹੈ, ਜੋ ਕਿ ਅੱਜ 14 ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਦਨ ਲਾਲ ਨਰੂਲਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਸਮੇਂ ਰੇਲਵੇ ਸਕਾਈ ਵਾਕ ਬਿ੍ਜ ਪਾਸ ਹੋਇਆ ਸੀ | ਜਿਸ ਨੂੰ ਬਣਾਉਣ ਦੇ ਲਈ ਪੰਜਾਬ ਸਰਕਾਰ ਵਲੋਂ ਡੀ.ਆਰ.ਐੱਸ ਫ਼ਿਰੋਜ਼ਪੁਰ ਫਾਈਨੈਂਸ ਦਫ਼ਤਰ ਵਿਚ 5 ਕਰੋੜ 50 ਲੱਖ 69 ਹਜ਼ਾਰ 103 ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਉਣੀ ਸੀ ਜੋ ਕਿ ਸਰਕਾਰ ਵਲੋਂ ਅੱਜ ਤੱਕ ਨਹੀਂ ਜਮ੍ਹਾਂ ਕਰਵਾਈ ਗਈ ਉਸ ਨੂੰ ਜਮ੍ਹਾਂ ਕਰਵਾਇਆ ਜਾਵੇ | ਦੂਜਾ ਪੰਜਾਬ ਸਰਕਾਰ ਬੁਢਾਪਾ ਪੈਨਸ਼ਨ, ਵਿਧਵਾ, ਵਿਕਲਾਂਗ ਅਤੇ ਆਸ਼ਰਿਤ ਦੀ ਵਿੱਤੀ ਸਹਾਇਤਾ ਦਿੱਲੀ ਸਰਕਾਰ ਜਾਂ ਹਰਿਆਣਾ ਸਰਕਾਰ ਦੇ ਬਰਾਬਰ ਦੇਵੇ | ਨਗਰ ਕੌਂਸਲ ਗੁਰੂਹਰਸਹਾਏ ਵਲੋਂ ਸ਼ਹਿਰ ਦੇ ਸੀਵਰੇਜ ਦੀ ਸਫ਼ਾਈ ਵਾਟਰ ਸਪਲਾਈ, ਗਲੀਆਂ ਸੜਕਾਂ ਦੀ ਸਫ਼ਾਈ, ਕੂੜੇ ਦੇ ਨਿਪਟਾਰੇ, ਸਟਰੀਟ ਲਾਈਟਾਂ ਵਰਗੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇ ਆਦਿ ਮੰਗਾਂ ਨੂੰ ਲੈ ਕੇ ਉਨ੍ਹਾਂ ਵਲੋਂ 25 ਅਕਤੂਬਰ ਤੋਂ ਧਰਨਾ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਦ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੰੁਦੀਆਂ ਧਰਨਾ ਜਾਰੀ ਰਹੇਗਾ |
ਬੀ. ਐੱਸ. ਐੱਫ. ਹੈੱਡਕੁਆਟਰ ਸਥਿਤ ਗੁਰਦੁਆਰਾ ਸਾਹਿਬ 'ਚ ਮਨਾਇਆ ਪ੍ਰਕਾਸ਼ ਪੁਰਬ
ਫ਼ਾਜ਼ਿਲਕਾ,7 ਨਵੰਬਰ(ਦਵਿੰਦਰ ਪਾਲ ਸਿੰਘ)-ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਗੁਰਪੁਰਬ ਆਪਣੇ-ਆਪਣੇ ਹੈਡਕੁਆਰਟਰਾਂ ਵਿਚ ਸਥਿਤ ਗੁਰਦੁਆਰਾ ਸਾਹਿਬ 'ਚ ਸ਼ਰਧਾ ਨਾਲ ਮਨਾਇਆ | 19ਵੀਂ ਬਟਾਲੀਅਨ ਬੀ.ਐੱਸ.ਐੱਫ. ਰਾਮਪੁਰਾ ਹੈੱਡਕੁਆਟਰ ਦੇ ਕਮਾਡੈਂਟ ਸੁਨੀਲ ਕੁਮਾਰ ਦੇ ਨਾਲ ਹੋਰਨਾਂ ਅਧਿਕਾਰੀਆਂ ਅਤੇ ਜਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਮੱਥਾ ਟੇਕਿਆ | ਬਾਅਦ ਵਿਚ ਖੁੱਲ੍ਹਾ ਲੰਗਰ ਲਗਾਇਆ ਗਿਆ | ਉੱਧਰ ਬੀ.ਐੱਸ.ਐੱਫ ਦੀ 65ਵੀਂ ਬਟਾਲੀਅਨ ਵਲੋਂ ਸਾਦਕੀ ਰੋਡ ਸਥਿਤ ਗੁਰਦੁਆਰਾ ਸਾਹਿਬ ਵਿਚ ਕਮਾਡੈਂਟ ਵੀ.ਬੀ. ਯਾਦਵ ਨੇ ਅਧਿਕਾਰੀਆਂ ਅਤੇ ਜਵਾਨਾਂ ਸਮੇਤ ਮੱਥਾ ਟੇਕਿਆ | ਸ਼ਾਮ ਵੇਲੇ ਆਤਿਸ਼ਬਾਜ਼ੀ ਵੀ ਕੀਤੀ ਗਈ |

ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ 'ਚ ਪੰਥਕ ਧਿਰਾਂ ਦੀ ਸ਼ਾਨਦਾਰ ਜਿੱਤ ਹੋਵੇਗੀ-ਮੱਲੇਵਾਲਾ <br/> ਅਗਲੀ ਖ਼ਬਰ ਖੇਡ ਮੈਦਾਨ ਹੋਣਗੇ ਆਜ਼ਾਦੀ ਘੁਲਾਟੀਆਂ ਅਤੇ ਜੰਗੀ ਸ਼ਹੀਦਾਂ ਨੂੰ ਸਮਰਪਿਤ-ਵਿਧਾਇਕ ਰਜਨੀਸ਼ ਦਹੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।