ਮੁੱਦਕੀ, 7 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਕਸਬਾ ਮੁੱਦਕੀ ਵਿਖੇ ਦੀਨ-ਦੁਖੀਆਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿਣ ਵਾਲੇ ਏਵਨ ਨਾਗੀ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ 9 ਨਵੰਬਰ 2025 ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਡਾ. ਕੁਲਦੀਪ ਸਿੰਘ ਨਾਗੀ ਅਤੇ ਡਾ: ਹਰਮੋਹਿਤ ਸਿੰਘ ਨਾਗੀ ਐਮ.ਐਮ.ਬੀ.ਐੱਸ., ਸੀ.ਈ.ਐਮ. ਨੇ ਦਿੰਦਿਆਂ ਦੱਸਿਆ ਕਿ ਇਹ ਕੈਂਪ ਹਸਪਤਾਲ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ ਜਿਸ ਵਿਚ ਮੁਫ਼ਤ ਚੈੱਕਅਪ, ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਟੈੱਸਟ ਅਤੇ ਈ.ਸੀ.ਜੀ, ਡਾਕਟਰ ਵਲੋਂ ਮੁਫ਼ਤ ਸਲਾਹ, ਮੁਫ਼ਤ ਦਵਾਈਆਂ ਅਤੇ ਐਮਰਜੈਂਸੀ ਤੇ ਜਨਰਲ ਫਿਜ਼ੀਸ਼ਨ ਮਰੀਜ਼ਾਂ ਦਾ ਇਲਾਜ ਕਰਨਗੇ | ਉਨ੍ਹਾਂ ਦੱਸਿਆ ਕਿ ਕੈਂਪ 'ਚ ਆਉਣ ਵਾਲੇ ਮਰੀਜ਼ਾਂ ਨੂੰ ਨਾਗੀ ਹਸਪਤਾਲ ਦਾ ਡਿਸਕਾਉਂਟ ਕਾਰਡ ਮੁਫ਼ਤ ਬਣਾ ਕੇ ਦਿੱਤਾ ਜਾਵੇਗਾ | ਡਾ: ਨਾਗੀ ਨੇ ਇਲਾਕੇ ਦੇ ਲੋਕਾਂ ਨੂੰ ਕੈਂਪ 'ਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ |