ਮੱਲਾਂਵਾਲਾ, 4 ਨਵੰਬਰ(ਬਲਬੀਰ ਸਿੰਘ ਜੋਸਨ)-ਮੱਲਾਂਵਾਲਾ ਫਿਰੋਜ਼ਪੁਰ ਰੋਡ 'ਤੇ ਸਥਿਤ ਰਣਬੀਰ ਭਾਰਤ ਗੈੱਸ ਏਜੰਸੀ ਮੱਲਾਂਵਾਲਾ ਦੇ ਮਾਲਕ ਭੁਪਿੰਦਰ ਸਿੰਘ ਮਨੀ ਨੇ ਆਪਣੇ ਗੈੱਸ ਸਲੰਡਰ ਲੈਣ ਵਾਲੇ ਗ੍ਰਾਹਕਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਜਿਨ੍ਹਾਂ ਗ੍ਰਾਹਕਾਂ ਦੀ ਈ.ਕੇ.ਵਾਈ.ਸੀ. ਨਹੀਂ ਹੋਈ | ਉਹ ਜਲਦ ਆ ਕੇ ਆਪਣੀ ਈ.ਕੇ.ਵਾਈ.ਸੀ. ਕਰਵਾ ਲੈਣ ਅਤੇ ਜਿਹੜੇ ਸਰਕਾਰ ਵਲੋਂ ਮੁਫ਼ਤ ਕੁਨੈਕਸ਼ਨ ਦਿੱਤੇ ਗਏ ਸੀ | ਉਨ੍ਹਾਂ ਗ੍ਰਾਹਕਾਂ ਲਈ ਹਰ ਸਾਲ 31 ਮਾਰਚ ਤੋਂ ਪਹਿਲਾਂ ਈ.ਕੇ.ਵਾਈ.ਸੀ. ਕਰਵਾਉਣੀ ਲਾਜ਼ਮੀ ਹੋ ਗਈ ਹੈ ਨਹੀਂ ਤਾਂ ਉਨ੍ਹਾਂ ਦੀ ਸਬਸਿਡੀ ਬੰਦ ਕਰ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਭਾਰਤ ਗੈੱਸ ਏਜੰਸੀ ਮੱਲਾਂਵਾਲਾ ਨਾਲ ਜੁੜੇ ਸਾਰੇ ਗ੍ਰਾਹਕਾਂ ਦੀ ਈ.ਕੇ.ਵਾਈ.ਸੀ ਬਿਲਕੁਲ ਮੁਫ਼ਤ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸਾਡੇ ਕਰਮਚਾਰੀ ਜਾਂ ਡਲਿਵਰੀ ਮੈਨ ਘਰੋਂ ਘਰੀਂ ਜਾ ਕੇ.ਈ ਕੇ.ਵਾਈ.ਸੀ.ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਭਾਰਤ ਗੈੱਸ ਸਰਵਿਸ ਦੇ ਮੁੱਖ ਦਫ਼ਤਰ ਮੱਲਾਂਵਾਲਾ ਫਿਰੋਜ਼ਪੁਰ ਰੋਡ ਨੇੜੇ ਰੇਲਵੇ ਸਟੇਸ਼ਨ ਵਿਖੇ ਆ ਕੇ ਵੀ ਗ੍ਰਾਹਕ ਈ.ਕੇ.ਵਾਈ.ਸੀ. ਕਰਵਾ ਸਕਦੇ ਹਨ | ਭੁਪਿੰਦਰ ਸਿੰਘ ਮਨੀ ਨੇ ਅੱਗੇ ਦੱਸਿਆ ਕਿ ਗੈੱਸ ਸਲੰਡਰਾਂ ਦੀ ਡਲਿਵਰੀ ਲੈਂਦੇ ਸਮੇਂ ਕੰਪਨੀ ਦੁਆਰਾ ਓ.ਟੀ.ਪੀ. ਸਿਲੰਡਰ ਡਲਿਵਰੀ ਕੋਡ ਦੇਣਾ ਲਾਜ਼ਮੀ ਹੈ ਤੇ ਉਸ ਤੋਂ ਬਗੈਰ ਸਿਲੰਡਰ ਦੀ ਡਲਿਵਰੀ ਨਹੀਂ ਹੋਵੇਗੀ |