ਮੁੱਦਕੀ, 5 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਦੇਸੀ ਮਹੀਨਾ ਕੱਤਕ ਨੂੰ ਇਕ ਪਵਿੱਤਰ ਮਹੀਨਾ ਜਾਣਿਆ ਜਾਂਦਾ ਹੈ ਅਤੇ ਕੱਤਕ ਮਹੀਨੇ ਦੀ ਪੂਰਨਮਾਸ਼ੀ ਤੋਂ ਲੈ ਕੇ ਪੂਰਾ ਇਕ ਮਹੀਨਾ ਕੱਤਕ ਮਹੱਤਮ ਦੀ ਕਥਾ ਹਰ ਕਸਬੇ ਅਤੇ ਸ਼ਹਿਰਾਂ ਦੇ ਮੰਦਰਾਂ ਵਿਚ ਸੇਵਾਦਾਰਾਂ ਵਲੋਂ ਆਯੋਜਿਤ ਕੀਤੀ ਜਾਂਦੀ ਹੈ | ਇਸੇ ਸਬੰਧ ਵਿਚ ਬੀਤੇ ਦਿਨ ਪੂਰਨਮਾਸ਼ੀ ਨੂੰ ਕਸਬਾ ਮੁੱਦਕੀ ਦੇ ਸ਼ਿਵ ਮੰਦਰ ਵਿਚ ਮੁੱਖ ਸੇਵਾਦਾਰ ਪੰਡਿਤ ਗੋਬਿੰਦ ਰਾਮ ਵਲੋਂ ਸਮੂਹ ਸੰਗਤਾਂ ਦੀ ਹਾਜ਼ਰੀ ਵਿਚ ਇਕ ਮਹੀਨਾ ਕੱਤਕ ਪਾਉਣ ਤੋਂ ਬਾਅਦ ਹਵਨ ਯੱਗ ਕੀਤੇ ਗਏ, ਜਿਸ ਵਿਚ ਸੰਗਤਾਂ ਨੇ ਭਾਰੀ ਗਿਣਤੀ 'ਚ ਹਿੱਸਾ ਲਿਆ ਅਤੇ ਹਵਨ ਯੱਗ ਕੀਤਾ | ਇਸ ਮੌਕੇ ਸ੍ਰੀ ਤੁਲਸੀ ਮਹੱਤਮ ਬਾਰੇ ਦੱਸਦੇ ਹੋਏ ਪੰਡਿਤ ਗੋਬਿੰਦ ਰਾਮ ਵਲੋਂ ਕਥਾ ਸੁਣਾਈ ਗਈ | ਬਾਅਦ ਵਿਚ ਆਰਤੀ ਕਰਕੇ ਭੋਗ ਪਾਏ ਗਏ | ਇਸ ਮੌਕੇ ਭਗਤਾਂ ਲਈ ਪ੍ਰਸ਼ਾਦ ਅਤੇ ਭੰਡਾਰੇ ਲਗਾਏ ਗਏ | ਸੰਗਤਾਂ ਵਿਚ ਫ਼ਕੀਰ ਚੰਦ ਅਗਰਵਾਲ, ਸਤੀਸ਼ ਕੁਮਾਰ ਗਰਗ, ਰਵਿੰਦਰ ਗਰਗ, ਲੱਕੀ ਸ਼ਰਮਾ, ਨਰੇਸ਼ ਅਗਰਵਾਲ, ਦਰਸ਼ਨ ਗਰਗ, ਡਾ. ਹਰੀ ਚੰਦ, ਵਿਜੈ ਕੁਮਾਰ, ਰਾਜ ਕੁਮਾਰ ਗਰਗ, ਮੋਹਿਤ ਕੁਮਾਰ, ਰਮਨ ਕੁਮਾਰ, ਦੀਪਕ ਸ਼ਰਮਾ, ਮੁਕੇਸ਼ ਕੁਮਾਰ ਅਗਰਵਾਲ, ਤਾਰਾ ਚੰਦ ਸ਼ਰਮਾ, ਵਰੁਣ ਗਰਗ, ਸ਼ੀਤਲ ਗਰਗ ਅਤੇ ਭਾਰੀ ਗਿਣਤੀ 'ਚ ਔਰਤਾਂ ਮੌਜੂਦ ਸਨ |