08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸੱਟਾਂ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 20-10-2025
ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਪੁਲਿਸ ਨੇ ਸੱਟਾਂ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਨਜੀਤ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਡੱਬਵਾਲੀ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਝੀਗਾ ਮੱਛੀ ਫਾਰਮ ਜੋ ਪਿੰਡ ਖੂਈ ਖੇੜੇ ਠੇਕੇ 'ਤੇ ਲਿਆ ਸੀ | ਜੋ ਮੱਛੀ ਫਾਰਮ ਤੋਂ ਗੇੜਾ ਮਾਰਨ ਤੋਂ ਬਾਅਦ ਆਪਣੇ ਘਰ ਵਾਪਸ ਆ ਰਿਹਾ ਸੀ | ਅੱਗੇ ਤੋਂ ਨਰਿੰਦਰਪਾਲ ਪੁੱਤਰ ਕਿ੍ਸ਼ਨ ਸਿੰਘ ਵਾਸੀ ਡੱਬਵਾਲੀ ਕਲਾ ਨੇ ਗੋਹੇ ਵਾਲੀ ਰੇਹੜੀ ਜੋ ਮੋਟਰਸਾਈਕਲ ਪਿੱਛੇ ਪਾਈ ਸੀ ਲਿਆ ਕੇ ਮਨਜੀਤ ਸਿੰਘ ਜੋ ਐਕਟਿਵਾ 'ਤੇ ਆ ਰਿਹਾ ਸੀ ਉਸ ਦੇ ਅੱਗੇ ਸੁੱਟ ਦਿੱਤੀ ਜਿਸ ਨਾਲ ਉਸ ਦੀ ਐਕਟਿਵਾ ਫਿਸਲ ਕੇ ਡਿਗ ਪਈ ਤੇ ਮਨਜੀਤ ਸਿੰਘ ਦੇ ਕਾਫ਼ੀ ਸੱਟਾਂ ਲੱਗੀਆਂ ਸਨ | ਪੁਲਿਸ ਨੇ ਨਰਿੰਦਰਪਾਲ ਪੁੱਤਰ ਹਰਕਿ੍ਸ਼ਨ ਲਾਲ ਵਾਸੀ ਡੱਬਵਾਲਾ ਕਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਗਰੀਨ ਦੀਵਾਲੀ ਮਨਾਉਣ ਲਈ ਤਰਕਸ਼ੀਲ ਸੁਸਾਇਟੀ ਨੇ ਵੰਡੇ ਬੂਟੇ <br/> ਅਗਲੀ ਖ਼ਬਰ ਨਿਊ ਪੈਰਾਡਾਈਜ਼ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।