21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਫ਼ਿਰੋਜ਼ਪੁਰ ਸ਼ਹਿਰ 'ਚ ਚੋਰਾਂ, ਲੁਟੇਰਿਆਂ ਤੇ ਝਪਟਮਾਰਾਂ ਦੀ ਸਰਗਰਮੀ ਫਿਰ ਵਧੀ <br/>

ਅਜੀਤ ਡੈਸਕ 24-09-2025
ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ)-ਹੜ੍ਹਾਂ ਦੀ ਤਬਾਹੀ ਤੋਂ ਤੁਰੰਤ ਬਾਅਦ ਫ਼ਿਰੋਜ਼ਪੁਰ ਸ਼ਹਿਰ 'ਚ ਚੋਰਾਂ, ਲੁਟੇਰਿਆਂ ਅਤੇ ਝਪਟਮਾਰਾਂ ਦੇ ਸਰਗਰਮ ਹੋਣ ਨਾਲ ਅਪਰਾਧਿਕ ਗਤੀਵਿਧੀਆਂ ਵਿਚ ਫਿਰ ਤੋਂ ਤੇਜ਼ੀ ਆਉਂਦੀ ਦਿਖਾਈ ਦੇ ਰਹੀ ਹੈ, ਜਿਸ ਕਾਰਨ ਲੋਕਾਂ ਵਿਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਵਧਣ ਲੱਗੀ ਹੈ | ਅਜਿਹੀ ਹੀ ਇਕ ਵਾਰਦਾਤ ਬੀਤੀ ਦੇਰ ਸ਼ਾਮ ਫ਼ਿਰੋਜ਼ਪੁਰ ਸ਼ਹਿਰ ਦੀ ਭੀੜ ਭੜੱਕੇ ਵਾਲੀ ਮੱਲਵਾਲ ਰੋਡ 'ਤੇ ਵਾਪਰੀ, ਜਿੱਥੇ ਫਲ ਖਰੀਦ ਕੇ ਆਪਣੀ ਐਕਟਿਵਾ 'ਤੇ ਘਰ ਵਾਪਸ ਜਾ ਰਿਹਾ ਵਿਅਕਤੀ ਝਪਟਮਾਰਾਂ ਦਾ ਸ਼ਿਕਾਰ ਬਣ ਗਿਆ | ਜਾਣਕਾਰੀ ਦਿੰਦਿਆਂ ਪੀੜਤ ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਨੇ ਦੱਸਿਆ ਕਿ ਜਦੋਂ ਉਹ ਮੱਲਵਾਲ ਰੋਡ ਤੋਂ ਫਲ ਖਰੀਦ ਕੇ ਆਪਣੀ ਐਕਟਿਵਾ 'ਤੇ ਘਰ ਵਾਪਸ ਜਾ ਰਿਹਾ ਸੀ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਉਸ ਦੇ ਕੁੜਤੇ ਦੀ ਜੇਬ ਵਿਚ ਪਿਆ ਪਰਸ ਖਿੱਚਣ ਦੀ ਕੋਸ਼ਿਸ਼ ਕੀਤੀ | ਪਰਸ ਨਾ ਨਿਕਲਣ ਕਰਕੇ ਉਨ੍ਹਾਂ ਨੇ ਉਸ ਦਾ ਕੁੜਤਾ ਹੀ ਪਾੜ ਦਿੱਤਾ | ਹਰਪ੍ਰੀਤ ਸਿੰਘ ਦੇ ਦੱਸਣ ਅਨੁਸਾਰ ਜਦੋਂ ਉਸ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਝਪਟਮਾਰਾਂ ਨੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਵਾਰ ਕਰ ਦਿੱਤਾ | ਇਸ ਹਮਲੇ ਨਾਲ ਉਨ੍ਹਾਂ ਦੇ ਖੱਬੇ ਹੱਥ 'ਤੇ ਡੂੰਘੀ ਸੱਟ ਲੱਗੀ ਜਿਸ ਕਰਕੇ ਉਹ ਡਿਗ ਪਿਆ | ਇਸ ਦੌਰਾਨ ਝਪਟਮਾਰ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ | ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਕੰਟਰੋਲ ਰੂਮ ਅਤੇ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ | ਸ਼ਹਿਰ ਦੀ ਇਸ ਮੱਲਵਾਲ ਰੋਡ 'ਤੇ ਅਕਸਰ ਵਾਪਰਦੀਆਂ ਘਟਨਾਵਾਂ ਨਾਲ ਜਿੱਥੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੜ੍ਹਾਂ ਕਾਰਨ ਬਣੀ ਸਥਿਤੀ ਦੌਰਾਨ ਕਾਨੂੰਨੀ ਕਮਜ਼ੋਰੀ ਦਾ ਫ਼ਾਇਦਾ ਚੁੱਕਦੇ ਹੋਏ ਅਪਰਾਧੀ ਆਪਣੇ ਨਿਸ਼ਾਨੇ ਕਿਵੇਂ ਬਣਾ ਰਹੇ ਹਨ | ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਅੰਦਰ ਤੇ ਬਾਹਰ ਦੀਆਂ ਸੜਕਾਂ 'ਤੇ ਰਾਤ ਦੇ ਸਮੇਂ ਨਾਕੇ ਲਗਾ ਕੇ ਗਸ਼ਤ ਵਧਾਈ ਜਾਵੇ, ਤਾਂ ਜੋ ਅਪਰਾਧੀਆਂ 'ਤੇ ਰੋਕ ਲੱਗ ਸਕੇ |
ਸ਼ਹਿਰ 'ਚ ਮੋਟਰਸਾਈਕਲ ਗਰੋਹ ਸਰਗਰਮ-ਥਾਣਾ ਮੁਖੀ
ਥਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਪਲਟੀਨਾ ਮੋਟਰਸਾਈਕਲ 'ਤੇ ਗਰੋਹ ਘੁੰਮ ਰਿਹਾ ਹੈ ਜਿਸ ਵਲੋਂ ਸ਼ਹਿਰ ਵਾਸੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਇਹਨਾਂ ਝਪਟਮਾਰਾਂ ਨੂੰ ਕਾਬੂ ਕਰਕੇ ਸਲਾਖ਼ਾਂ ਪਿੱਛੇ ਡੱਕਿਆ ਜਾਵੇਗਾ |

ਪਿਛਲੀ ਖ਼ਬਰ ਮਿਲਟਰੀ ਪੁਲਿਸ ਅਤੇ ਪੰਜਾਬ ਪੁਲਿਸ ਵਿਚਕਾਰ ਸਾਂਝੀ ਤਾਲਮੇਲ ਮੀਟਿੰਗ <br/> ਅਗਲੀ ਖ਼ਬਰ 2 ਪਿਸਤੌਲ, 4 ਮੈਗਜ਼ੀਨ ਅਤੇ ਰੌਂਦਾਂ ਸਮੇਤ ਇਕ ਮੁਲਜ਼ਮ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।