21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

2 ਪਿਸਤੌਲ, 4 ਮੈਗਜ਼ੀਨ ਅਤੇ ਰੌਂਦਾਂ ਸਮੇਤ ਇਕ ਮੁਲਜ਼ਮ ਕਾਬੂ <br/>

ਅਜੀਤ ਡੈਸਕ 24-09-2025
ਮਮਦੋਟ, 23 ਸਤੰਬਰ (ਸੁਖਦੇਵ ਸਿੰਘ ਸੰਗਮ/ਰਜਿੰਦਰ ਸਿੰਘ ਹਾਂਡਾ)-ਮਮਦੋਟ ਪੁਲਿਸ ਵਲੋਂ ਗੁਪਤ ਰੂਪ ਵਿਚ ਮਿਲੀ ਸੂਚਨਾ ਦੇ ਆਧਾਰ 'ਤੇ 2 ਵਿਦੇਸ਼ੀ ਪਿਸਤੌਲ, 4 ਮੈਗਜ਼ੀਨ ਅਤੇ ਰੌਂਦਾਂ ਸਮੇਤ ਇਕ ਮੁਲਜ਼ਮ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਿਸ ਪਾਰਟੀ ਸਮੇਤ ਦੌਰਾਨੇ ਗਸ਼ਤ ਸਨ ਤਾਂ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਪਿੰਡ ਕੜਮਾਂ ਵਾਸੀ ਸਾਜਨ ਕੋਲ ਨਜਾਇਜ਼ ਪਿਸਤੌਲ ਹਨ | ਜਾਣਕਾਰੀ ਪੁਖ਼ਤਾ ਹੋਣ 'ਤੇ ਉਕਤ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਤੇ ਉਸ ਕੋਲੋਂ ਇਕ 9 ਐਮ.ਐਮ ਗਲੋਕ, ਦੋ ਮੈਗਜ਼ੀਨ ਆਸਟਰੇਲੀਆ ਮੇਡ, ਦੂਸਰਾ 30 ਐਮ.ਐਮ ਮੇਡ ਇੰਨ ਇਟਲੀ, 2 ਮੈਗਜ਼ੀਨ ਅਤੇ 6 ਰੌਂਦ ਬਰਾਮਦ ਕੀਤੇ ਗਏ | ਪੁਲਿਸ ਵਲੋਂ ਮੁਲਜ਼ਮ ਸਾਜਨ ਪੁੱਤਰ ਗੁਰਮੇਜ ਸਿੰਘ ਪਿੰਡ ਕੜਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਥਾਣਾ ਮਮਦੋਟ ਵਿਖੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਫ਼ਿਰੋਜ਼ਪੁਰ ਸ਼ਹਿਰ 'ਚ ਚੋਰਾਂ, ਲੁਟੇਰਿਆਂ ਤੇ ਝਪਟਮਾਰਾਂ ਦੀ ਸਰਗਰਮੀ ਫਿਰ ਵਧੀ <br/> ਅਗਲੀ ਖ਼ਬਰ ਮਹਾਰਾਜ ਅਗਰਸੈਨ ਜੈਅੰਤੀ 'ਤੇ ਫ਼ਿਰੋਜ਼ਪੁਰ ਕੈਂਟ 'ਚ ਧੂਮਧਾਮ ਨਾਲ ਕੱਢੀ ਸ਼ੋਭਾ ਯਾਤਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।