ਜ਼ੀਰਾ, 31 ਅਗਸਤ (ਰਜਨੀਸ਼ ਕਥੂਰੀਆ)-ਜ਼ੀਰਾ ਦੇ ਇਕ ਹਲਵਾਈ ਤੋਂ ਪੰਜਾਬ ਪੁਲਿਸ ਦੇ ਇਕ ਮੁਲਾਜ਼ਮ ਵਲੋਂ ਉੱਚ ਅਫ਼ਸਰਾਂ ਦੇ ਨਾਂਅ 'ਤੇ ਲਗਭਗ 70 ਹਜ਼ਾਰ ਰੁਪਏ ਦੀ ਮੁਫ਼ਤ ਮਠਿਆਈ ਲਿਜਾਉਣ ਦੇ ਮਾਮਲੇ ਵਿਚ ਐੱਸ.ਪੀ.ਡੀ.ਫਿਰੋਜ਼ਪੁਰ ਵਲੋਂ ਕੀਤੀ ਗਈ ਜਾਂਚ ਦੌਰਾਨ ਪੀੜਤ ਵਿਅਕਤੀ ਵਲੋਂ ਐੱਸ.ਪੀ.ਡੀ.ਵਲੋਂ ਇਨਸਾਫ਼ ਨਾ ਦਿੱਤੇ ਜਾਣ 'ਤੇ ਕਥਿਤ ਦੋਸ਼ੀ ਅਤੇ ਦੂਸਰੇ ਦੋਸ਼ੀ ਵਿਅਕਤੀਆਂ ਦੇ ਵਿਰੁੱਧ ਕਾਰਵਾਈ ਨਾ ਕੀਤੇ ਜਾਣ ਕਰਕੇ ਰਾਜੀਵ ਕੁਮਾਰ ਜੈਨ ਨੇ ਐੱਸ.ਪੀ.ਡੀ. ਦੇ ਖ਼ਿਲਾਫ਼ ਲਿਖੇ ਮਿਤੀ 21 ਮਾਰਚ 2025 ਨੂੰ ਰਜਿਸਟਰਡ ਡਾਕ ਪੱਤਰਾਂ ਰਾਹੀ ਡੀ.ਆਈ.ਜੀ. ਸਾਹਿਬ ਫਿਰੋਜ਼ਪੁਰ, ਡੀ.ਜੀ.ਪੀ.ਪੰਜਾਬ ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ, ਗ੍ਰਹਿ ਵਿਭਾਗ ਪੰਜਾਬ, ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਚੰਡੀਗੜ੍ਹ ਤੇ ਹੋਰ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਭੇਜ ਕੇ ਆਪਣੇ ਨਾਲ ਐੱਸ.ਪੀ.ਡੀ. ਵਲੋਂ ਬਦਸਲੂਕੀ ਕਰਨ ਤੇ ਇਨਸਾਫ਼ ਨਾ ਦੇਣ ਦੀ ਮੰਗ ਕੀਤੀ ਹੈ | ਉੱਚ ਅਧਿਕਾਰੀਆਂ ਨੂੰ ਭੇਜੀਆਂ ਲਿਖਤੀ ਦਰਖਾਸਤਾਂ ਵਿਚ ਰਾਜੀਵ ਕੁਮਾਰ ਨੇ ਮੰਗ ਕੀਤੀ ਹੈ ਕਿ ਮੇਰੀਆਂ ਦਰਖਾਸਤਾਂ ਦੀ ਤਫ਼ਤੀਸ਼ ਜ਼ਿਲ੍ਹਾ ਫਿਰੋਜ਼ਪੁਰ ਨੂੰ ਛੱਡ ਕੇ ਕਿਸੇ ਹੋਰ ਜ਼ਿਲੇ੍ਹ ਤੋਂ ਕਰਵਾਈ ਜਾਵੇ ਕਿਉਂਕਿ ਜਿਨ੍ਹਾਂ ਦੇ ਖ਼ਿਲਾਫ਼ ਦਰਖਾਸਤਾਂ ਹਨ, ਉਹ ਹੀ ਅਧਿਕਾਰੀ ਤਫ਼ਤੀਸ਼ ਕਰਨ ਵਾਲੇ ਹਨ | ਜਿਸ 'ਤੇ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਰਾਜੀਵ ਕੁਮਾਰ ਦੀ ਦਰਖਾਸਤ ਦਾ ਗੰਭੀਰ ਨੋਟਿਸ ਲੈਂਦਿਆਂ ਉਸ ਨੰੂ ਮਿਤੀ 04-11-2025 ਨੂੰ ਨਿੱਜੀ ਤੌਰ 'ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੀ ਹਦਾਇਤ ਕੀਤੀ ਹੈ |