12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਦਸਮੇਸ਼ ਯੂਥ ਕਲੱਬ ਫੇਮੀ ਵਾਲਾ ਵਲੋਂ ਸੈਮੀਨਾਰ

ਅਜੀਤ ਡੈਸਕ 21-07-2025
ਮੱਖੂ, 20 ਜੁਲਾਈ (ਕੁਲਵਿੰਦਰ ਸਿੰਘ ਸੰਧੂ)-ਦਸਮੇਸ਼ ਯੂਥ ਕਲੱਬ ਫੇਮੀ ਵਾਲਾ ਵਲੋਂ ਸੋਸਵਾ (ਨੌਰਥ) ਚੰਡੀਗੜ੍ਹ ਦੇ ਸਹਿਯੋਗ ਨਾਲ ਸਿਲਾਈ ਕਢਾਈ ਤੇ ਬਿਊਟੀ ਪਾਰਲਰ ਸਿਖਲਾਈ ਸੈਂਟਰ ਚਲਾਇਆ ਜਾ ਰਿਹਾ ਹੈ | ਇਸ ਦੌਰਾਨ ਪਹਿਲੇ ਬੈਚ ਤਹਿਤ 25-25 ਲੜਕੀਆਂ ਨੂੰ 6 ਮਹੀਨੇ ਦੀ ਸਿਖਲਾਈ ਦਿੱਤੀ ਜਾਂਦੀ ਹੈ ਤੇ ਲੜਕੀਆਂ ਦੇ ਕੋਰਸ ਪੂਰਾ ਹੋਣ 'ਤੇ ਦਸਮੇਸ਼ ਯੂਥ ਕਲੱਬ ਫੇਮੀਵਾਲਾ ਵਲੋਂ ਮੱਖੂ ਸਿਖਲਾਈ ਸੈਂਟਰ ਵਿਖੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਹੀਰੋ ਦੇ ਭਤੀਜੇ ਸਾਹਿਬਾਜ ਸਿੰਘ ਹੀਰੋ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਦੁਆਰਾ ਸਿਖਲਾਈ ਸੈਂਟਰ ਨੂੰ 11000 ਰੁਪਏ ਦਾ ਚੈੱਕ ਭੇਟ ਕਰਦਿਆਂ ਕਿਹਾ ਕਿ ਦਸਮੇਸ਼ ਯੂਥ ਕਲੱਬ ਵਲੋਂ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ | ਜਿਸ ਦੌਰਾਨ ਲੜਕੀਆਂ 6 ਮਹੀਨੇ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਆਪਣਾ ਖ਼ੁਦ ਦਾ ਰੁਜ਼ਗਾਰ ਚਲਾਉਣ ਯੋਗ ਹੋ ਜਾਂਦੀਆਂ ਹਨ | ਕਲੱਬ ਪ੍ਰਧਾਨ ਹਰਦਵਿੰਦਰ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਸੋਸਵਾ ਨੌਰਥ ਚੰਡੀਗੜ੍ਹ ਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸਾਡੇ ਵਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ | ਲਕਸ਼ੇ ਯੂਥ ਕਲੱਬ ਦੇ ਪ੍ਰਧਾਨ ਰਜੀਵ ਕਪੂਰ ਵਲੋਂ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਤੇ ਯੁਵਕ ਸੇਵਾਵਾਂ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਨੌਜਵਾਨਾਂ ਵਲੋਂ ਵੱਡੇ ਪੱਧਰ 'ਤੇ ਸਮਾਜ ਸੇਵਾ ਨੂੰ ਮੁੱਖ ਰੱਖਦੇ ਹੋਏ ਆਪਣਾ ਯੋਗਦਾਨ ਪਾਇਆ ਜਾਂਦਾ ਹੈ ਤੇ ਇਨ੍ਹਾਂ ਨੌਜਵਾਨਾਂ ਨੂੰ ਸੰਸਥਾਵਾਂ ਵਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ | ਸੈਮੀਨਾਰ ਨੂੰ ਸਫ਼ਲ ਬਣਾਉਣ 'ਚ ਮੈਡਮ ਕੁਲਵਿੰਦਰ ਕੌਰ, ਮੈਡਮ ਅਨਮੋਲਦੀਪ ਕੌਰ, ਮੈਡਮ ਆਰਤੀ, ਮਨਪ੍ਰੀਤ ਕੌਰ, ਪਿ੍ਅੰਕਾ ਆਦਿ ਤੋਂ ਇਲਾਵਾ ਦਸਮੇਸ਼ ਯੂਥ ਕਲੱਬ, ਲਕਸ਼ੇ ਯੂਥ ਕਲੱਬ, ਸ਼੍ਰੀ ਗੁਰੂ ਨਾਨਕ ਦੇਵ ਯੂਥ ਕਲੱਬ ਦੇ ਅਹੁਦੇਦਾਰਾਂ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ | ਇਸ ਮੌਕੇ ਸੁਨੀਲ ਕੁਮਾਰ ਐੱਸ.ਪੀ.ਓ ਫ਼ਿਰੋਜ਼ਪੁਰ, ਕੁਲਵਿੰਦਰ ਸਿੰਘ ਨੰਬਰਦਾਰ ਫੇਮੀਵਾਲਾ, ਪ੍ਰਭਜੀਤ ਸਿੰਘ ਸਰਪੰਚ ਵਸਤੀ ਉਜਾਗਰ ਸਿੰਘ ਵਾਲੀ, ਪ੍ਰੇਮ ਬਜਾਜ ਪ੍ਰਾਣ, ਸੁਨੀਲ ਸਰਪੰਚ ਫੇਮੀਵਾਲਾ, ਰਾਜ ਸਿੰਘ ਝੰਡਾ ਬੱਗਾ ਆਦਿ ਨੇ ਵੀ ਹਾਜ਼ਰੀ ਲਗਵਾਈ |
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਅਹਿਮਦ ਢੰਡੀ ਸਕੂਲ 'ਚ ਪਲਾਂਟੇਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।