12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਅਹਿਮਦ ਢੰਡੀ ਸਕੂਲ 'ਚ ਪਲਾਂਟੇਸ਼ਨ

ਅਜੀਤ ਡੈਸਕ 21-07-2025
ਗੁਰੂਹਰਸਹਾਏ, 20 ਜੁਲਾਈ (ਹਰਚਰਨ ਸਿੰਘ ਸੰਧੂ)-ਸਰਕਾਰੀ ਹਾਈ ਸਕੂਲ ਅਹਿਮਦ ਢੰਡੀ ਵਿਚ ਨਵੇਂ ਬੂਟੇ ਲਗਾ ਕੇ ਸਾਵਣ ਰੁੱਤ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ | ਜੰਗਲਾਤ ਵਿਭਾਗ ਆਪਣੇ ਵਿਭਾਗੀ ਕਰਮਚਾਰੀ ਸਮੇਤ ਸਰਕਾਰੀ ਸੰਸਥਾਵਾਂ ਖ਼ਾਸ ਕਰ ਸਕੂਲਾਂ, ਕਾਲਜਾਂ, ਗੈਰ ਸਰਕਾਰੀ ਸੰਸਥਾਵਾਂ ਬੂਟੇ ਲਗਾਉਣ ਦੀ ਮੁਹਿੰਮ 'ਚ ਬੜੇ ਚਾਵਾਂ ਨਾਲ ਭਾਗ ਲੈਂਦੇ ਹਨ | ਇਸ ਸਾਲ ਸਾਵਣ ਰੁੱਤ ਦੀ ਆਮਦ ਨੂੰ ਮੁੱਖ ਰੱਖਦਿਆਂ ਪੰਜਾਬ ਜੰਗਲਾਤ ਵਿਭਾਗ ਦੇ ਡਵੀਜ਼ਨਲ ਜੰਗਲਾਤ ਅਫ਼ਸਰ ਫ਼ਿਰੋਜ਼ਪੁਰ ਸਤਿੰਦਰ ਸਿੰਘ ਵਲੋਂ ਵਿਸ਼ੇਸ਼ ਪਹਿਲ ਕਦਮੀ ਨਾਲ ਵੱਖ-ਵੱਖ ਵਿਭਾਗਾਂ ਦੀਆਂ ਪ੍ਰਤੀ ਬੇਨਤੀਆਂ 'ਤੇ ਅਮੀਰ ਖਾਸ, ਕਾਹਨ ਸਿੰਘ ਵਾਲਾ, ਘੋੜੇ ਚੱਕ ਨਰਸਰੀਆਂ ਤੋਂ ਬੂਟੇ ਮੁਹੱਈਆ ਕਰਵਾਏ ਜਾ ਰਹੇ ਹਨ | 'ਅਜੀਤ' ਹਰਿਆਵਲ ਲਹਿਰ' ਦੇ ਆਗਾਜ਼ ਤੋਂ ਬਾਅਦ ਵੱਖ-ਵੱਖ ਨਹਿਰਾਂ, ਕੱਸੀਆਂ, ਰਸਤਿਆਂ 'ਤੇ ਭਰਵੇਂ ਹਰਿਆਵਲ ਦਸਤੇ ਨਜ਼ਰ ਆ ਰਹੇ ਹਨ | ਇਸ ਹਰਿਆਵਲ ਵਾਤਾਵਰਨ ਦੀ ਮੁਹਿੰਮ ਨੂੰ ਪਿਛਲੇ ਸਾਲਾਂ 'ਚ ਦਰਖਤਾਂ ਦੀ ਕਟਾਈ ਅਤੇ ਚੋਰੀ 'ਚ ਆਈ ਭਾਰੀ ਗਿਰਾਵਟ ਨਾਲ ਅਤੇ ਵਿਭਾਗ ਦੇ ਨਵੇਂ ਨੌਜਵਾਨ ਜੰਗਲਾਤ ਕਰਮਚਾਰੀਆਂ ਦੀ ਆਮਦ ਨਾਲ ਵੱਡਾ ਹੁੰਗਾਰਾ ਮਿਲਿਆ ਹੈ | ਹਲਕਾ ਗੁਰੂਹਰਸਹਾਏ ਦੇ ਆਸ-ਪਾਸ ਪਿੰਡਾਂ 'ਚ ਪ੍ਰਵੀਨ ਕੌਰ ਵਰਗੇ ਅਨੇਕਾਂ ਮੁਲਾਜ਼ਮ ਅਤੇ ਉਨ੍ਹਾਂ ਦੀਆਂ ਟੀਮਾਂ ਅਜਿਹੇ ਕਾਰਜਾਂ ਲਈ ਵਧਾਈ ਦੀਆਂ ਪਾਤਰ ਹਨ | ਇਸੇ ਕੜੀ ਤਹਿਤ ਅੱਜ ਸਰਕਾਰੀ ਹਾਈ ਸਕੂਲ ਅਹਿਮਦ ਢੰਡੀ ਵਿਚ ਹੈੱਡ ਮਾਸਟਰ ਜਗਦੀਸ਼ ਸਿੰਘ ਅਤੇ ਸਮੂਹ ਸਟਾਫ਼, ਵਿਦਿਆਰਥੀਆਂ ਦੇ ਸਹਿਯੋਗ ਨਾਲ ਬੂਟੇ ਲਗਾ ਕੇ ਗੁਰੂ ਹਰਕਿ੍ਸ਼ਨ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਵਿਦਿਆਰਥੀਆਂ ਨੇ ਬੂਟਿਆਂ ਦੀ ਸਾਂਭ-ਸੰਭਾਲ ਦਾ ਲਈ ਪ੍ਰਣ ਲਿਆ | ਸਕੂਲ ਦੀ ਹਰਿਆਵਲ ਲਹਿਰ ਨੂੰ ਪਿੰਡ ਨਿਵਾਸੀਆਂ ਨੇ ਇਕ ਚੰਗਾ ਕਦਮ ਦੱਸਿਆ |
ਪਿਛਲੀ ਖ਼ਬਰ ਦਸਮੇਸ਼ ਯੂਥ ਕਲੱਬ ਫੇਮੀ ਵਾਲਾ ਵਲੋਂ ਸੈਮੀਨਾਰ ਅਗਲੀ ਖ਼ਬਰ ਸੇਵਾ ਮੁਕਤ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।