ਗੋਲੂ ਕਾ ਮੋੜ, 20 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਡੇਰਾ ਸ਼੍ਰੀ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਰਾਏ ਸਿੱਖ ਸਮਾਜ ਸੁਧਾਰ ਸਭਾ ਪੰਜਾਬ ਦੇ ਪ੍ਰਧਾਨ ਕਾਮਰੇਡ ਹੰਸਾ ਸਿੰਘ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਅਸੈਂਬਲੀ ਤੇ ਪਾਰਲੀਮੈਂਟ ਸੀਟਾਂ ਦੀ ਰਿਜ਼ਰਵੇਸ਼ਨ ਕਰਵਾਉਣ, ਵਿਮੁਕਤ ਜਾਤੀ ਦੇ ਸਰਟੀਫਿਕੇਟ ਲਾਗੂ ਕਰਵਾਉਣ, ਨੌਕਰੀਆਂ ਵਿੱਚ ਅਣਸੂਚਿਤ ਜਾਤੀ ਦੀ ਆਬਾਦੀ ਮੁਤਾਬਿਕ ਰਾਖਵਾਂਕਰਨ ਕਰਵਾਉਣ, ਅਣਸੂਚਿਤ ਜਾਤੀਆਂ ਦੀ ਲਿਸਟ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਬਰਾਦਰੀ ਨੂੰ ਸ਼ਾਮਿਲ ਕਰਵਾਉਣ ਸਬੰਧੀ 30-31 ਅਗਸਤ ਦਾ ਦਿਨ ਮਨਾਉਣ ਲਈ ਵਿਚਾਰ-ਚਰਚਾ ਕੀਤੀ ਗਈ | ਮੀਟਿੰਗ ਵਿਚ ਰਾਏ ਸਿੱਖ ਸਮਾਜ ਦੇ ਵੱਖ-ਵੱਖ ਪਾਰਟੀਆਂ ਦੇ ਆਗੂ, ਮੁਲਾਜ਼ਮ ਅਤੇ ਸਰਪੰਚ-ਪੰਚ ਸ਼ਾਮਿਲ ਹੋਏ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ, ਦਵਿੰਦਰ ਸਿੰਘ ਘੁਬਾਇਆ ਸਾਬਕਾ ਵਿਧਾਇਕ ਫ਼ਾਜ਼ਿਲਕਾ, ਡਾ. ਰਾਜ ਸਿੰਘ ਡਿੰਬੀਪੁਰਾ ਸਾਬਕਾ ਸੀਨੀਅਰ ਵਾਇਸ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ, ਹਰਬੰਸ ਸਿੰਘ ਸਾਬਕਾ ਚੇਅਰਮੈਨ, ਬਗ਼ੀਚਾ ਸਿੰਘ ਬੋਹੜੀਆਂ, ਤੇਜਾ ਸਿੰਘ ਟੱਪਰੀ, ਪੂਰਨ ਸਿੰਘ ਮੁਜੈਦੀਆ, ਰੇਸ਼ਮ ਸਿੰਘ ਹਜ਼ਾਰਾ, ਰੁਸਤਮ ਮੁਜੈਦੀਆ ਪੰਜੇ ਕੇ, ਜੰਗੀਰ ਸਿੰਘ, ਸੋਨਾ ਸਿੰਘ ਛਾਂਗਾ ਰਾਏ, ਹਰਦੀਪ ਸਿੰਘ ਪ੍ਰਧਾਨ, ਮਾਸਟਰ ਜਗਨੰਦਨ ਸਿੰਘ, ਮਾਸਟਰ ਸਤਨਾਮ ਚਾਂਦੀ ਪੰਜਾਬ ਪ੍ਰਧਾਨ ਰਾਏ ਸਿੱਖ, ਮਹਾਤਮ, ਸਿਰਕੀਬੰਦ ਯੂਥ ਵੈੱਲਫੇਅਰ ਐਸੋਸੀਏਸ਼ਨ, ਰਾਜ ਸਿੰਘ ਮਲੰਗੀ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਵਕੀਲ ਚਰਨਜੀਤ ਸਿੰਘ ਛਾਂਗਾ, ਵਕੀਲ ਲਖਵੀਰ ਸਿੰਘ, ਗੁਰਮੇਜ ਸਿੰਘ, ਮਾਸਟਰ ਅਮਰਜੀਤ ਬਿੱਟੂ, ਨੰਬਰਦਾਰ ਚਰਨਜੀਤ ਸਿੰਘ, ਨਰੇਸ਼ ਘੁਬਾਇਆ, ਗੁਰਮੇਲ ਸਿੰਘ ਸਰਪੰਚ, ਮੁਖ਼ਤਿਆਰ ਸਿੰਘ ਸਰਪੰਚ, ਬਲਕਾਰ ਸਿੰਘ ਨੰਬਰਦਾਰ, ਗੁਰਦੀਪ ਸਿੰਘ ਬੁਰਜੀ, ਬਿੱਟੂ ਲਾਲਚੀਆਂ, ਸ਼ਿੰਦਰ ਸਿੰਘ ਮਹਾਲਮ, ਪੰਜਾਬ ਸਿੰਘ ਬਾਰੇ ਕੇ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਜਸਵੀਰ ਸਿੰਘ ਮੋਹਨ ਕੇ ਉਤਾੜ, ਜੋਗਿੰਦਰ ਸਿੰਘ, ਮੰਗਲ ਸਿੰਘ, ਬਲਵਿੰਦਰ ਸਿੰਘ ਮੋਹਨ ਕੇ ਨੇ ਸੰਬੋਧਨ ਕੀਤਾ | ਇਸ ਮੌਕੇ ਸਮੂਹ ਆਗੂਆਂ ਨੂੰ 30-31 ਅਗਸਤ ਦਾ ਦਿਨ ਮਨਾਉਣ ਅਪੀਲ ਕੀਤੀ ਤਾਂ ਜੋ ਸਾਂਝੀ ਰਾਏ ਬਣਾ ਕੇ ਉਪਰੋਕਤ ਫ਼ੈਸਲੇ ਲਏ ਜਾਣ | ਜਿਸ ਨਾਲ ਬਰਾਦਰੀ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਇਕ ਮੰਚ 'ਤੇ ਬੈਠ ਕੇ ਮਸਲੇ ਹੱਲ ਕੀਤਾ ਜਾਣ | ਸਮੂਹ ਆਗੂਆਂ ਵਲੋਂ ਰਾਏ ਸਿੱਖ ਸੰਮੇਲਨ ਹਲਕਾ ਗੁਰੂਹਰਸਹਾਏ ਦੇ ਪਿੰਡ ਪੰਜੇ ਕੇ ਉਤਾੜ ਵਿਖੇ ਕਰਨ 'ਤੇ ਸਹਿਮਤੀ ਪ੍ਰਗਟਾਈ ਗਈ |