12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮਾਰਕੀਟ ਕਮੇਟੀ ਸ਼ਹਿਰ ਦੇ ਚੇਅਰਮੈਨ ਬਲਰਾਜ ਸਿੰਘ ਕਟੋਰਾ ਨੂੰ ਵੱਡਾ ਸਦਮਾ-ਰਿਟਾਇਰਡ ਡੀ.ਐੱਸ.ਪੀ ਦਰਸ਼ਨ ਸਿੰਘ (ਪਿਤਾ) ਦਾ ਦਿਹਾਂਤ

ਅਜੀਤ ਡੈਸਕ 21-07-2025
ਫ਼ਿਰੋਜ਼ਪੁਰ,20 ਜੁਲਾਈ (ਕੁਲਬੀਰ ਸਿੰਘ ਸੋਢੀ)-ਫ਼ਿਰੋਜਪੁਰ ਸ਼ਹਿਰ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਰਾਜ ਸਿੰਘ ਕਟੋਰਾ ਤੇ ਰਿਟਾਇਰਡ ਇੰਸਪੈਕਟਰ ਸੁਖਵੰਤ ਸਿੰਘ ਨੂੰ ਉਦੋਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਰਿਟਾਇਰਡ ਡੀ.ਐੱਸ.ਪੀ ਦਰਸ਼ਨ ਸਿੰਘ ਪੁੱਤਰ ਕਰਨੈਲ ਸਿੰਘ (ਉਮਰ 92 ਸਾਲ) ਜੋ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਰਿਟਾਇਰਡ ਡੀ.ਐੱਸ.ਪੀ ਦਰਸ਼ਨ ਸਿੰਘ ਦਾ ਅੰਤਿਮ ਸੰਸਕਾਰ ਪਰਿਵਾਰ ਵਲੋਂ ਧਾਰਮਿਕ ਰੀਤੀ ਰਿਵਾਜ ਅਨੁਸਾਰ ਕਰ ਦਿੱਤਾ ਗਿਆ ਹੈ | ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਮੈਂਬਰਾਂ ਨਾਲ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ, ਡਾਕਟਰ ਅਮਨਦੀਪ ਕੌਰ ਗੋਸਲ ਸ਼ਹਿਰੀ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਨਿੱਜੀ ਸਕੱਤਰ ਹਿਮਾਂਸ਼ੂ ਠੱਕਰ, ਨੇਕ ਪ੍ਰਤਾਪ ਸਿੰਘ, ਰਾਜ ਬਹਾਦੁਰ ਸਿੰਘ, ਗੁਰਭੇਜ ਸਿੰਘ, ਦਫ਼ਤਰੀ ਇੰਚਾਰਜ ਐਲਵਿਨ ਭੱਟੀ, ਰਾਜੂ ਸਹਿਗਲ ਫਰੂਟ ਵਿਕਰੇਤਾ, ਰਿਟਾਇਰਡ ਇੰਸਪੈਕਟਰ ਮੁਖ਼ਤਿਆਰ ਸਿੰਘ ਬਾਬਾ, ਨਰਿੰਦਰ ਸ਼ਰਮਾ ਐੱਸ.ਐੱਸ.ਪੀ ਦਫਤਰ, ਮਹਿੰਦਰ ਸਿੰਘ ਵਿਰਕ, ਦਿਲਬਾਗ ਸਿੰਘ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ ਸਿੱਧੂ ਜ਼ਿਲ੍ਹਾ ਮੀਤ ਪ੍ਰਧਾਨ ਕਿਸਾਨ ਵਿੰਗ, ਅਮਰੀਕ ਸਿੰਘ, ਸਰਪੰਚ ਦਲਬੀਰ ਸਿੰਘ ਸਾਦਾ ਮੌਜਾ, ਦਲੇਰ ਸਿੰਘ, ਅਮਰਿੰਦਰ ਸਿੰਘ, ਸਾਬਕਾ ਐੱਮ.ਸੀ ਮਨਮੀਤ ਸਿੰਘ ਮਿੱਠੂ, ਨਰਿੰਦਰ ਕੱਕੜ ਆਦਿ ਪਾਰਟੀਆਂ ਦੇ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |
ਪਿਛਲੀ ਖ਼ਬਰ ਪੀ..ਐਮ.ਸ਼੍ਰੀ ਸਰਕਾਰੀ ਹਾਈ ਸਕੂਲ ਛਾਂਗਾ ਰਾਏ ਵਿਖੇ ਸੈਮੀਨਾਰ ਅਗਲੀ ਖ਼ਬਰ ਹਲਕਾ ਵਿਧਾਇਕ ਨੇ ਸਿਰਫ਼ ਆਪਣੇ ਚਹੇਤੇ ਸਰਪੰਚਾਂ ਨੂੰ ਦਿੱਤੀਆਂ ਗਰਾਂਟਾਂ-ਕਸ਼ਮੀਰਾ ਸਿੰਘ ਭੇਖਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।