ਕੁੱਲਗੜੀ, 20 ਜੁਲਾਈ (ਸੁਖਜਿੰਦਰ ਸਿੰਘ ਸੰਧੂ)-ਬਹੁਮੰਤਵੀ ਸਹਿਕਾਰੀ ਸਭਾ ਸੁਰ ਸਿੰਘ ਵਾਲਾ ਦੀ ਚੋਣ ਸਰਬਸੰਮਤੀ ਨਾਲ ਹੋਈ | ਜਿਸ 'ਚ ਸੁਖਵਿੰਦਰ ਸਿੰਘ ਮੋਮੀ ਫਰੀਦੇਵਾਲਾ ਪ੍ਰਧਾਨ, ਜਸਪਾਲ ਸਿੰਘ ਸੰਧੂ ਕੁੱਲਗੜੀ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਰੁਕਨਸ਼ਾਹ ਮੀਤ ਪ੍ਰਧਾਨ, ਰਣਜੀਤ ਸਿੰਘ ਸੁਰ ਸਿੰਘ ਵਾਲਾ ਮੀਤ ਪ੍ਰਧਾਨ ਬਣਾਏ ਗਏ | ਜਸਵੀਰ ਕੌਰ, ਬਲਵੀਰ ਕੌਰ, ਪਰਮਜੀਤ ਸਿੰਘ, ਰਸ਼ਪਾਲ ਸਿੰਘ, ਗੁਰਜੀਤ ਸਿੰਘ, ਕਰਮਜੀਤ ਕੌਰ ਨੂੰ ਮੈਂਬਰ ਬਣਾਇਆ ਗਿਆ | ਨਵੀਂ ਬਣੀ ਕਮੇਟੀ ਨੇ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ ਤੋਂ ਆਸ਼ੀਰਵਾਦ ਲਿਆ | ਉਨ੍ਹਾਂ ਨਵੇਂ ਬਣੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਕਿਸਾਨਾਂ ਦੀ ਭਲਾਈ ਕਰਨ ਲਈ ਹਰ ਸੰਭਵ ਯਤਨ ਕਰਨ ਦੀ ਸਲਾਹ ਦਿੱਤੀ | ਇਸ ਸਮੇਂ ਗੁਰਨੇਕ ਸਿੰਘ ਸੰਧੂ ਸਰਪੰਚੀ ਕੁੱਲਗੜੀ, ਹਰਪਿੰਦਰ ਪਾਲ ਸਿੰਘ ਨਿੱਜੀ ਸਕੱਤਰ ਵਿਧਾਇਕ, ਜਥੇਦਾਰ ਸੁਖਦੇਵ ਸਿੰਘ, ਜਗਮੋਹਨ ਸਿੰਘ ਹੁੰਦਲ, ਸੰਦੀਪ ਸਿੰਘ ਮੋਮੀ, ਨੰਦ ਸਿੰਘ, ਗੁਰਭਿੰਦਰ ਸਿੰਘ ਗੋਰਾ ਹਲਕਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਗੁਰਪ੍ਰੀਤ ਸਿੰਘ ਪਮਾਰ, ਕੁਲਦੀਪ ਸਿੰਘ, ਬਚਿੱਤਰ ਸਿੰਘ ਫ਼ੌਜੀ ਆਦਿ ਹਾਜ਼ਰ ਸਨ |