ਬੇਅਦਬੀ ਬਿੱਲ ਪਾਸ ਹੋਣ ਨਾਲ ਕੌਮ 'ਚ ਆਸ ਦੀ ਕਿਰਨ ਜਾਗੀ-ਫੈਡਰੇਸ਼ਨ ਮਹਿਤਾ
ਅਜੀਤ ਡੈਸਕ
21-07-2025
ਫ਼ਿਰੋਜ਼ਪੁਰ, 20 ਜੁਲਾਈ (ਸੁਖਵਿੰਦਰ ਸਿੰਘ)-ਹਾਲ ਹੀ 'ਚ ਸਰਕਾਰ ਵਲੋਂ ਵਿਧਾਨ ਸਭਾ 'ਚ ਪਾਸ ਕੀਤੇ ਗਏ ਪਵਿੱਤਰ ਧਾਰਮਿਕ ਗ੍ਰੰਥਾਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਪਾਸ ਕੀਤੇ ਬਿੱਲਾਂ ਦਾ ਚਾਰ ਚੁਫੇਰਿਓਾ ਸਵਾਗਤ ਹੋ ਰਿਹਾ ਹੈ | ਇਸ ਨਾਲ ਖ਼ਾਸ ਕਰਕੇ ਸਿੱਖ ਕੌਮ ਵਿਚ ਇਕ ਆਸ ਦੀ ਕਿਰਨ ਜਾਗੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਧਾਰਮਿਕ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ, ਕੌਮੀ ਮੀਤ ਪ੍ਰਧਾਨ ਸੁਖਦੇਵ ਸਿੰਘ ਲਾਡਾ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਡਾ. ਕੁਲਦੀਪ ਸਿੰਘ, ਜ਼ਿਲ੍ਹਾ ਪ੍ਰਧਾਨ ਦਿਹਾਤੀ ਭਾਈ ਜਸਵੀਰ ਸਿੰਘ ਤੇਗਾ ਸਿੰਘ ਵਾਲਾ ਤੇ ਸਾਥੀਆਂ ਨੇ ਫ਼ਿਰੋਜ਼ਪੁਰ ਵਿਖੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਕੀਤਾ |
ਉਨ੍ਹਾਂ ਕਿਹਾ ਕਿ 2015 ਤੋਂ ਸ਼ੁਰੂ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਪ੍ਰਤੀ ਸਿੱਖ ਕੌਮ 'ਚ ਪੂਰੇ ਗ਼ੁੱਸੇ ਦੀ ਲਹਿਰ ਹੈ | ਇਨ੍ਹਾਂ ਦੋਸ਼ੀਆਂ ਨੂੰ ਢੁਕਵੀਂ ਸਜ਼ਾ ਨਾ ਮਿਲਣ ਕਰਕੇ ਪੰਥ ਵਰਦੀਆਂ 'ਚ ਜੋ ਰੋਹ ਦੇ ਭਾਂਬੜ ਬਲ ਰਹੇ ਸਨ, ਇਸ ਬਿੱਲ ਦੇ ਪਾਸ ਹੋਣ ਨਾਲ ਸ਼ਾਂਤ ਹੋਣਾ ਸੁਭਾਵਿਕ ਹਨ | ਭਾਈ ਜਸਪਾਲ ਸਿੰਘ ਤੇ ਸਾਥੀਆਂ ਨੇ ਕਿਹਾ ਕਿ ਸਮੂਹ ਰਾਜ ਸ਼੍ਰੀ ਪਾਰਟੀਆਂ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਸਰਬ ਸੰਮਤੀ ਨਾਲ ਆਪਣੀ ਪੂਰੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਬਿਲ ਨੂੰ ਪਾਸ ਕੀਤਾ | ਇਸ ਮੌਕੇ ਹਰਜਿੰਦਰ ਸਿੰਘ ਬੱਗਾ, ਗੁਰਦਰਸ਼ਨ ਸਿੰਘ ਬੱਬੀ, ਕੁਲਦੀਪ ਸਿੰਘ ਨੰਢਾ ਸ਼ਹਿਰੀ ਪ੍ਰਧਾਨ, ਜਸਵੀਰ ਸਿੰਘ ਜੱਸ, ਕਿਰਨਦੀਪ ਸਿੰਘ ਪੱਲਾ, ਗੁਰਮਿੰਦਰ ਸਿੰਘ, ਮਿਹਰ ਸਿੰਘ ਜੋਸ਼ਨ, ਗੁਰਮੇਲ ਸਿੰਘ ਭੇਡੀਆਂ ਆਦਿ ਹਾਜ਼ਰ ਸਨ |