11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਗੁਰਪੁਰਬ ਮੌਕੇ ਪਲਾਂਟ ਸਟੇਸ਼ਨ ਮੁਹਿੰਮ ਦੀ ਆਰੰਭਤਾ

ਅਜੀਤ ਡੈਸਕ 21-07-2025
ਗੁਰੂਹਰਸਹਾਏ, 20 ਜੁਲਾਈ (ਹਰਚਰਨ ਸਿੰਘ ਸੰਧੂ)-ਸਰਹੱਦੀ ਖੇਤਰ 'ਚ ਪ੍ਰਸਿੱਧ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਾਲਚੀਆਂ 'ਚ ਅੱਠਵੇਂ ਗੁਰੂ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕਿ੍ਸ਼ਨ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਸਾਲਾਨਾ ਪਲਾਂਟੇਸ਼ਨ ਮੁਹਿੰਮ ਦੀ ਆਰੰਭਤਾ ਹੋ ਗਈ ਹੈ | ਸਕੂਲ ਦੇ ਮੁਖੀ ਮੈਡਮ ਮਨਜੀਤ ਕੌਰ ਸੋਢੀ ਅਤੇ ਸਮੂਹ ਸਟਾਫ਼ ਵਲੋਂ ਸਕੂਲ ਮੈਨੇਜਮੈਂਟ ਕਮੇਟੀ ਦੇ ਸਾਂਝੇ ਉੱਦਮ ਨਾਲ ਜ਼ਿਲ੍ਹਾ ਜੰਗਲਾਤ ਅਫ਼ਸਰ ਫ਼ਿਰੋਜ਼ਪੁਰ ਵਲੋਂ ਭੇਜੇ ਗਏ ਬੂਟਿਆਂ ਨੂੰ ਲਗਾਉਣ ਦੀ ਸੇਵਾ ਕੀਤੀ ਗਈ ਹੈ | ਇਸ ਮੌਕੇ ਪਿੰਡ ਦੇ ਆਮ ਆਦਮੀ ਪਾਰਟੀ ਆਗੂ ਹਰਵਿੰਦਰ ਸਿੰਘ ਸੰਧੂ, ਬਲਕਾਰ ਸਿੰਘ, ਅਧਿਆਪਕ ਸਾਹਿਲ ਖੇੜਾ, ਬਲਜੀਤ ਕੌਰ, ਪ੍ਰਵੀਨ ਰਾਣੀ, ਸ਼ਿਮਲਾ ਰਾਣੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਅੱਜ ਕੀਤਾ ਜਾਵੇਗਾ ਸ੍ਰੀ ਖਾਟੂ ਸ਼ਾਮ ਦੇ ਭਜਨਾਂ ਦਾ ਗੁਣਗਾਨ -ਬਿੰਦੂ ਭਾਰਦਵਾਜ ਅਗਲੀ ਖ਼ਬਰ ਰਘਵੀਰ ਸਿੰਘ ਚੱਠੇ-ਨੱਕਟੇ ਬਣੇ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।