02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਔਰਤ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਹੇਠ ਨਾਮਜ਼ਦ

ਅਜੀਤ ਡੈਸਕ 21-07-2025
ਖੋਸਾ ਦਲ ਸਿੰਘ, 20 ਜੁਲਾਈ (ਮਨਪ੍ਰੀਤ ਸਿੰਘ ਸੰਧੂ)-ਸਥਾਨਕ ਕਸਬਾ ਖੋਸਾ ਦਲ ਸਿੰਘ ਵਾਲਾ ਵਿਖੇ ਔਰਤ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਹੇਠ ਥਾਣਾ ਮੱਲਾਂਵਾਲਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਜਸਵਿੰਦਰ ਕੌਰ ਪਤਨੀ ਅਵਤਾਰ ਸਿੰਘ ਵਾਸੀ ਖੋਸਾ ਦਲ ਸਿੰਘ ਵਾਲਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਮਿਤੀ 30 ਜੂਨ ਨੂੰ ਵਕਤ ਕਰੀਬ 12 ਵਜੇ ਦੁਪਹਿਰ ਦਾ ਹੋਵੇਗਾ ਕਿ ਉਹ ਤੇ ਉਸ ਦੀਆਂ ਲੜਕੀਆਂ ਗੁਰਪ੍ਰੀਤ ਕੌਰ, ਮਨਦੀਪ ਕੌਰ ਪੁੱਤਰੀ ਅਵਤਾਰ ਸਿੰਘ ਆਪਣੇ ਘਰ 'ਚ ਮੌਜੂਦ ਸੀ ਕਿ ਅੰਮਿ੍ਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਚੂਚਕ ਵਿੰਡ ਜਿਸ ਦੇ ਕੋਲ ਕਿਰਪਾਨ ਫੜੀ ਹੋਈ ਸੀ ਅਤੇ ਉਸ ਦੇ ਨਾਲ ਇਕ ਹੋਰ ਅਣਪਛਾਤਾ ਵਿਅਕਤੀ ਜਿਸ ਦਾ ਮੂੰਹ ਬੰਨਿ੍ਹਆ ਹੋਇਆ ਸੀ, ਜਿਸ ਕੋਲ ਗੰਡਾਸੀ ਸੀ, ਜਿਸ ਨੇ ਆਉਂਦਿਆਂ ਹੀ ਆਪਣੇ ਸਾਥੀ ਨੂੰ ਆਵਾਜ਼ ਮਾਰੀ ਅਤੇ ਲਲਕਾਰਾ ਮਾਰਿਆ ਕਿ ਅੱਜ ਇਨ੍ਹਾਂ ਨੂੰ ਦੱਸ ਦੇਈਏ ਕਿ ਕਿਵੇਂ ਸਾਡੇ ਖ਼ਿਲਾਫ਼ ਝੂਠੀਆਂ ਪੰਚਾਇਤਾਂ ਇਕੱਠੀਆਂ ਕਰਦੇ ਹਨ ਤਾਂ ਅੰਮਿ੍ਤਪਾਲ ਸਿੰਘ ਨੇ ਆਪਣੀ ਦਸਤੀ ਕਿਰਪਾਨ ਦਾ ਵਾਰ ਮੁਦਈਆ 'ਤੇ ਕੀਤਾ, ਜੋ ਉਸ ਦੀ ਗਰਦਨ ਦੇ ਕੋਲ ਪੁੱਠਾ ਵੱਜਾ ਤਾਂ ਉਹ ਆਪਣੇ ਅੰਦਰ ਨੂੰ ਭੱਜਣ ਲੱਗੀ ਤਾਂ ਅੰਮਿ੍ਤਪਾਲ ਸਿੰਘ ਨੇ ਦੋ ਹੋਰ ਵਾਰ ਉਸ 'ਤੇ ਕੀਤੇ, ਜੋ ਇਕ ਪਿੱਠ 'ਚ ਪੁੱਠਾ ਲੱਗਾ ਤੇ ਦੂਸਰਾ ਉਸ ਦੀ ਹੱਥ ਦੀ ਚੀਚੀ ਉੱਪਰ ਲੱਗਾ ਤਾਂ ਮੁਦਈਆ ਨੇ ਮਾਰਤਾ-ਮਾਰਤਾ ਦਾ ਰੌਲਾ ਪਾਇਆ | ਇਹ ਦੋਵੇਂ ਜਣੇ ਆਪਣੇ-ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ | ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਅੰਮਿ੍ਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਚੂਚਕ ਵਿੰਡ ਖ਼ਿਲਾਫ਼ ਥਾਣਾ ਮੱਲਾਂਵਾਲਾ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਫ਼ਿਰੋਜ਼ਪੁਰ ਦੇ ਕਿਸਾਨਾਂ ਨੇ ਲੈਂਡ ਪੁਲਿੰਗ ਪਾਲਿਸੀ ਵਿਰੁੱਧ ਵਜਾਇਆ ਬਿਗਲ ਤਿੰਨਾਂ ਪਿੰਡਾਂ ਦੇ ਸਰਪੰਚਾਂ ਦੀ ਅਗਵਾਈ ਵ... ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਮੁਲਜ਼ਮ ਕਾਬੂ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।