ਜ਼ੀਰਾ, 20 ਜੁਲਾਈ (ਪ੍ਰਤਾਪ ਸਿੰਘ ਹੀਰਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜ਼ੀਰਾ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਜ਼ੀਰਾ ਦੇ ਵੱਖ-ਵੱਖ ਹਸਪਤਾਲਾਂ ਸਿਵਲ ਹਸਪਤਾਲ, ਸੁਖਮਨੀ ਹਸਪਤਾਲ, ਸਹਾਰਾ ਹਸਪਤਾਲ, ਜੋਤ ਹਸਪਤਾਲ, ਗਲੋਬਲ ਹਸਪਤਾਲ, ਅਮਨ ਹਸਪਤਾਲ, ਜੈ ਬਜਰੰਗ ਬਲੀ ਹਸਪਤਾਲ, ਡਾ: ਕਰੀਰ ਹਸਪਤਾਲ ਵਿਚ ਜਾ ਕੇ ਮਰੀਜ਼ਾਂ ਨੂੰ ਫਲ ਵੰਡੇ ਗਏ ਅਤੇ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਹਸਪਤਾਲ 'ਚ ਦਾਖ਼ਲ ਮਰੀਜ਼ਾਂ ਦੇ ਜਲਦ ਤੰਦਰੁਸਤ ਹੋਣ ਦੀ ਕਾਮਨਾ ਵੀ ਕੀਤੀ | ਇਸ ਦੌਰਾਨ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਫ਼ਤ 'ਚ ਲਿਟਰੇਚਰ ਵੀ ਵੰਡਿਆ ਗਿਆ | ਇਸ ਮੌਕੇ ਬਲਬੀਰ ਸਿੰਘ ਖੇਤਰ ਸਕੱਤਰ ਮੈਂਬਰ ਜ਼ੀਰਾ, ਹਰਜੀਤ ਸਿੰਘ ਵਧਵਾ ਸਰਪ੍ਰਸਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਅਮਰੀਕ ਸਿੰਘ ਅਹੂਜਾ ਰਾਈਸ ਮਿੱਲ, ਗੁਰਬਚਨ ਸਿੰਘ, ਰਾਮ ਪ੍ਰਕਾਸ਼ ਰਿਟਾ: ਐੱਸ.ਪੀ., ਗੁਰਬਖਸ਼ ਸਿੰਘ ਯੂ-ਲਾਈਕ ਹਾਜ਼ਰ ਸਨ |