ਪੰਜੇ ਕੇ ਉਤਾੜ, 19 ਜੁਲਾਈ (ਪੱਪੂ ਸੰਧਾ)-ਸ਼ਹਿਰ ਵਾਸੀਆਂ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਜੈ ਮਾਤਾ ਚਿੰਤਪੁਰਨੀ ਮੰਦਿਰ ਪੰਜੇ ਕੇ ਉਤਾੜ ਵਿਖੇ ਸਾਲਾਨਾ ਵਿਸ਼ਾਲ ਭਗਵਤੀ ਜਗਰਾਣ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਮਾਂ ਦਾ ਵਿਸ਼ਾਲ ਭਵਨ ਦੇਖਣਯੋਗ ਸੀ | ਇਸ ਦੌਰਾਨ ਗਾਇਕ ਸ਼ਾਹ ਸਿਸਟਰ ਮੋਗਾ ਵਲੋਂ ਮਾਤਾ ਰਾਣੀ ਦੀਆਂ ਵੱਖ-ਵੱਖ ਭੇਟਾਂ ਗਾ ਕੇ ਸਭ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਬਠਿੰਡਾ ਤੋਂ ਝਾਕੀਆਂ ਵਾਲੇ ਪਹੁੰਚੇ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਨੀਸ਼ੂ, ਅਮਰੀਕ ਸਿੰਘ ਬਲਾਕ ਪ੍ਰਧਾਨ ਲੱਖੋਂ ਕੇ, ਸੁਖਦਿਆਲ ਚੰਦ ਕਾਲਾ ਸੰਧਾ ਨੇ ਸਾਬਕਾ ਵਿਧਾਇਕ ਰਮਿੰਦਰ ਆਂਵਲਾ ਵਲੋਂ ਭੇਜੀ 11 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ | ਇਸ ਉਪਰੰਤ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ, ਖ਼ਜ਼ਾਨਚੀ ਗੌਰਵ ਨਰੂਲਾ, ਮੈਂਬਰ ਸੁਮਨ ਸਿੰਘ, ਸਾਜਨ, ਜੱਗਾ, ਗੁਰਮੀਤ ਸਿੰਘ, ਬਿੰਦਰ ਸਿੰਘ, ਮਾਸਟਰ ਪੂਰਨ ਚੰਦ, ਬਲਦੇਵ ਰਾਜਪੂਤ, ਗੋਰਾ ਰਾਜਪੂਤ, ਪ੍ਰੀਤਮ ਸਿੰਘ, ਆਦਰਸ਼ ਕੁੱਕੜ, ਰਮੇਸ਼ ਕੁਮਾਰ ਸੋਨੂੰ ਸਰਪੰਚ, ਹਰੀ ਚੰਦ ਸਾਬਕਾ ਸਰਪੰਚ, ਪੰਮਾ ਸੀਮਿੰਟ ਵਾਲਾ, ਲਵ ਕੁਮਾਰ ਮੁਟਨੇਜਾ ਸਰਪੰਚ, ਰੌਸ਼ਨ ਲਾਲ ਨਰੂਲਾ, ਸੋਨੂੰ ਧਮੀਜਾ, ਰਾਜ ਕੁਮਾਰ ਮੁਟਨੇਜਾ ਆਦਿ ਹਾਜ਼ਰ ਸਨ | ਇਸ ਦੌਰਾਨ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ |