29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਹੁਣ ਫ਼ਿਰੋਜ਼ਪੁਰ 'ਚ ਹੀ ਮਿਲੇਗਾ ਬੀ.ਏ. ਕੰਪਿਊਟਰ ਸਾਇੰਸ ਕੋਰਸ

ਅਜੀਤ ਡੈਸਕ 19-07-2025
ਫ਼ਿਰੋਜ਼ਪੁਰ, 18 ਜੁਲਾਈ (ਦਵਿੰਦਰ ਪਾਲ ਸਿੰਘ)-ਮੋਗਾ ਰੋਡ ਸਥਿਤ ਫ਼ਿਰੋਜ਼ਸ਼ਾਹ ਵਿਚ ਫ਼ਿਰੋਜ਼ਪੁਰ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੇ ਸਿੱਖਿਆ ਦੇ ਖੇਤਰ 'ਚ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਦਰਜ ਕੀਤੀ ਹੈ | ਕਾਲਜ ਕਮੇਟੀ ਵਲੋਂ ਜਾਣਕਾਰੀ ਦਿੱਤੀ ਗਈ ਕਿ ਹੁਣ ਇਸ ਸੰਸਥਾ ਵਿਚ ਬੀ.ਏ. ਕੰਪਿਊਟਰ ਸਾਇੰਸ ਕੋਰਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਦਾਖ਼ਲਾ ਪ੍ਰਕਿਰਿਆ ਵੀ ਚੱਲ ਰਹੀ ਹੈ | ਕਾਲਜ ਦੇ ਚੇਅਰਮੈਨ ਹੀਰਾ ਲਾਲ ਸ਼ਰਮਾ ਨੇ ਇਸਨੂੰ ਫ਼ਿਰੋਜ਼ਪੁਰ ਖੇਤਰ ਲਈ ਮਾਣ ਵਾਲੀ ਗੱਲ ਦੱਸਿਆ | ਉਨ੍ਹਾਂ ਕਿਹਾ ਕਿ ਹੁਣ ਸਥਾਨਕ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਵਰਗੇ ਆਧੁਨਿਕ ਤੇ ਕਰੀਅਰ ਕੋਰਸ ਲਈ ਬਾਹਰ ਜਾਣ ਦੀ ਲੋੜ ਨਹੀਂ ਪਏਗੀ | ਉਨ੍ਹਾਂ ਦੱਸਿਆ ਕਿ ਕਾਲਜ ਵਿਚ ਪਹਿਲਾਂ ਹੀ ਬੀ.ਸੀ.ਏ., ਬੀ.ਕਾਮ., ਬੀ.ਐੱਸ.ਸੀ. ਆਈ.ਟੀ., ਐਮ.ਕਾਮ., ਪੀ. ਜੀ. ਡੀ. ਸੀ. ਏ. ਤੇ ਆਈ.ਟੀ.ਆਈ. ਦੇ ਤਹਿਤ ਇਲੈਕਟਰੀਸ਼ੀਅਨ, ਕੋਪਾ, ਵੈਲਡਰ, ਡੀਜ਼ਲ ਮਕੈਨਿਕ ਵਰਗੇ ਕੋਰਸ ਸਫਲਤਾਪੂਰਵਕ ਚੱਲ ਰਹੇ ਹਨ, ਜਿਨ੍ਹਾਂ ਵਿਚ ਵਿਦਿਆਰਥੀਆਂ ਵਲੋਂ ਉਤਸ਼ਾਹਪੂਰਨ ਭਾਗੀਦਾਰੀ ਕੀਤੀ ਜਾ ਰਹੀ ਹੈ | ਕਾਲਜ ਦੇ ਸਕੱਤਰ ਸ਼ਿਵਮ ਸ਼ਰਮਾ ਨੇ ਦੱਸਿਆ ਕਿ ਬੀ.ਏ. ਕੰਪਿਊਟਰ ਸਾਇੰਸ ਕੋਰਸ ਸ਼ੁਰੂ ਕਰਨ ਦਾ ਮਕਸਦ ਵਿਦਿਆਰਥੀਆਂ ਨੂੰ ਤਕਨੀਕੀ ਰੂਪ ਵਿਚ ਮਜ਼ਬੂਤ ਬਣਾਉਣਾ ਹੈ | ਕਾਲਜ ਵਿਚ ਅਨੁਭਵੀ ਸਟਾਫ਼ ਤੇ ਆਧੁਨਿਕ ਕੰਪਿਊਟਰ ਲੈਬਜ਼ ਦੀ ਵੀ ਸਹੂਲਤ ਉਪਲਬਧ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਮਿਲੇਗੀ |
ਪਿਛਲੀ ਖ਼ਬਰ ਜ਼ਿਲੇ੍ਹ ਨੂੰ ਨਸ਼ਾ ਮੁਕਤ ਬਣਾਉਣ ਲਈ ਗਸ਼ਤ ਦੌਰਾਨ 2 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਦਿਲਜੋਤ ਧਵਨ ਕੰਬੋਜ ਨੂੰ ਜ਼ਿਲ੍ਹਾ ਇਸਤਰੀ ਵਿੰਗ ਦਾ ਇੰਚਾਰਜ ਬਣਨ 'ਤੇ ਦਿੱਤੀਆਂ ਵਧਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।