ਕੁੱਲਗੜ੍ਹੀ, 18 ਜੁਲਾਈ (ਸੁਖਜਿੰਦਰ ਸਿੰਘ ਸੰਧੂ)-ਦਿਲਜੋਤ ਧਵਨ ਕੰਬੋਜ ਸਰਪੰਚ ਮਾਛੀਵਾੜਾ (ਕਮੱਗਰ) ਨੂੰ ਇਸਤਰੀ ਵਿੰਗ ਦਾ ਜ਼ਿਲ੍ਹਾ ਇੰਚਾਰਜ ਬਣਾ ਕੇ ਆਮ ਆਦਮੀ ਪਾਰਟੀ ਨੇ ਸ਼ਲਾਘਾਯੋਗ ਕੰਮ ਕੀਤਾ ਹੈ | ਬਲਾਕ ਘੱਲ ਖ਼ੁਰਦ ਦੀ ਸਭ ਤੋਂ ਵੱਧ ਵਿੱਦਿਆ ਪ੍ਰਾਪਤ ਨੌਜਵਾਨ ਦਿਲਜੋਤ ਧਵਨ ਕੰਬੋਜ ਜ਼ਿਲ੍ਹੇ ਦੇ ਇਸਤਰੀ ਵਿੰਗ ਦੀ ਮਜ਼ਬੂਤੀ ਲਈ ਪੂਰੀ ਮਿਹਨਤ ਕਰਨਗੇ | ਉਨ੍ਹਾਂ ਨੂੰ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਯਾ, ਰਣਬੀਰ ਸਿੰਘ ਭੁੱਲਰ ਵਿਧਾਇਕ ਹਲਕਾ ਸ਼ਹਿਰੀ, ਨਰੇਸ਼ ਕਟਾਰੀਆ ਵਿਧਾਇਕ ਹਲਕਾ ਜ਼ੀਰਾ, ਫ਼ੌਜਾ ਸਿੰਘ ਸਰਾਰੀ ਵਿਧਾਇਕ ਹਲਕਾ ਗੁਰੂਹਰਸਹਾਏ ਦੀ ਸਿਫ਼ਾਰਸ਼ 'ਤੇ ਇਸਤਰੀ ਵਿੰਗ ਪੰਜਾਬ ਦੇ ਪ੍ਰਧਾਨ ਡਾ. ਅਮਨਦੀਪ ਕੌਰ ਅਰੋੜਾ ਵਿਧਾਇਕ ਮੋਗਾ ਵਲੋਂ ਇਸ ਵਕਾਰੀ ਅਹੁਦੇ ਨਾਲ ਨਿਵਾਜਿਆ ਗਿਆ ਹੈ | ਉਨ੍ਹਾਂ ਨੂੰ ਹਰਪਿੰਦਰਪਾਲ ਸਿੰਘ ਰੋਬੀ ਸੰਧੂ ਨਿੱਜੀ ਸਕੱਤਰ ਹਲਕਾ ਵਿਧਾਇਕ, ਨਿਸ਼ਾਨ ਸਿੰਘ ਥਿੰਦ ਜ਼ਿਲ੍ਹਾ ਪ੍ਰਧਾਨ ਬੀ.ਸੀ ਵਿੰਗ, ਬੇਅੰਤ ਸਿੰਘ ਹਕੂਮਤ ਵਾਲਾ ਚੇਅਰਮੈਨ ਮਾਰਕੀਟ ਕਮੇਟੀ, ਭੁਪਿੰਦਰ ਕੌਰ ਸੰਧੂ ਸੂਬਾ ਸਕੱਤਰ, ਸੁਖਦੀਪ ਸਿੰਘ ਉਗੋਕੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਮਨਦੀਪ ਸਿੰਘ ਸਰਪੰਚ, ਮਲਕੀਤ ਸਿੰਘ ਸਰਪੰਚ, ਜਰਨੈਲ ਸਿੰਘ ਕਮੱਗਰ ਸਾਬਕਾ ਇੰਸਪੈਕਟਰ, ਬਬਲਜੀਤ ਸਿੰਘ ਯੂਥ ਪ੍ਰਧਾਨ, ਅਰਸ਼ਦੀਪ ਸਿੰਘ ਐਡਵੋਕੇਟ, ਅਸ਼ੋਕ ਧਵਨ ਨੰਬਰਦਾਰ ਬੇਟੂ ਕਦੀਮ, ਸਲਾਮਤ ਰਾਏ ਧਵਨ, ਸੁਖਵਿੰਦਰਪਾਲ ਧਵਨ, ਅਮਰ ਸਿੰਘ, ਜਗੀਰ ਸਿੰਘ ਕੰਬੋਜ ਕਮਿਸ਼ਨ ਏਜੰਟ ਤੇ ਸਮੁੱਚੇ ਹਲਕਾ ਦੇ ਪਾਰਟੀ ਵਰਕਰਾਂ ਤੇ ਸਮੂਹ ਨਗਰ ਪੰਚਾਇਤ ਕਮੱਗਰ ਨੇ ਵਧਾਈਆਂ ਦਿੱਤੀਆਂ |