ਗੁਰੂਹਰਸਹਾਏ, 18 ਜੁਲਾਈ (ਹਰਚਰਨ ਸਿੰਘ ਸੰਧੂ)-ਪਿੰਡ ਪੰਜੇ ਕੇ ਉਤਾੜ ਵਿਖੇ ਸਰਕਾਰੀ ਡਿਊਟੀ ਤੇ ਪੰਚਾਇਤੀ ਕੰਮ 'ਚ ਵਿਘਨ ਪਾਉਣ ਦੇ ਦੋਸ਼ਾਂ ਹੇਠ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ | ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਇਕ ਪੱਤਰ ਨੰਬਰ 1195 ਮਿਤੀ 14 ਜੁਲਾਈ ਵਲੋਂ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੁਰੂਹਰਸਹਾਏ ਬਰਿਖ਼ਲਾਫ਼ ਕਰਨ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਪੰਜੇ ਕੇ ਉਤਾੜ ਦੇ ਮੋਸੂਲ ਥਾਣਾ ਹੋਇਆ ਕਿ ਮਿਤੀ 11 ਜੁਲਾਈ ਨੂੰ ਗ੍ਰਾਮ ਪੰਚਾਇਤ ਪੰਜੇ ਕੇ ਉਤਾੜ ਨੇ ਛੱਪੜ ਦੇ ਥਾਪਰ ਮਾਡਲ ਦੇ ਕੰਮ ਸ਼ੁਰੂ ਕੀਤਾ ਸੀ, ਜਿਸ ਵਿਚ ਦੋਸ਼ੀ ਉਕਤ ਨੇ ਮੌਕੇ 'ਤੇ ਆ ਕੇ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਤੇ ਪੰਚਾਇਤ ਦੇ ਕੰਮ ਵਿਚ ਵਿਘਨ ਪਾਉਣ ਤੇ ਧਮਕੀਆਂ ਦਿੱਤੀਆਂ ਹਨ |