29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਰਕਾਰੀ ਸਕੂਲ ਤਲਵੰਡੀ ਜੱਲੇ ਖਾਂ 'ਚ ਦੋ ਰੋਜ਼ਾ ਸੈਮੀਨਾਰ ਕਰਵਾਇਆ

ਅਜੀਤ ਡੈਸਕ 19-07-2025
ਜ਼ੀਰਾ, 18 ਜੁਲਾਈ (ਪ੍ਰਤਾਪ ਸਿੰਘ ਹੀਰਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਲਾ ਅਰੋੜਾ, ਡਿਪਟੀ ਡੀ. ਈ. ਓ. ਸਤਿੰਦਰ ਸਿੰਘ ਤੇ ਡਾਈਟ ਪਿੰ੍ਰਸੀਪਲ ਸੀਮਾ ਪੰਛੀ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਤਹਿਤ ਦੋ ਰੋਜ਼ਾ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਜੱਲੇ ਖਾਂ ਵਿਖੇ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਅਧਿਆਪਕ ਤੇ ਰਿਸੋਰਸ ਪਰਸਨ ਨੇ ਭਾਗ ਲਿਆ | ਸੈਮੀਨਾਰ ਦੌਰਾਨ ਸਬ ਇੰਸਪੈਕਟਰ ਲਖਬੀਰ ਸਿੰਘ ਵਲੋਂ ਨਸ਼ਿਆਂ ਵਿਰੁੱਧ ਲੜਾਈ ਦੇ ਵਿਸ਼ੇ 'ਤੇ ਇਕ ਪ੍ਰਭਾਵਸ਼ਾਲੀ ਤੇ ਉਤਸ਼ਾਹਜਨਕ ਲੈਕਚਰ ਵੀ ਦਿੱਤਾ ਗਿਆ | ਉਨ੍ਹਾਂ ਆਖਿਆ ਕਿ ਨਸ਼ਾ ਨਾ ਸਿਰਫ਼ ਵਿਅਕਤੀਗਤ ਜੀਵਨ ਨੂੰ ਬਰਬਾਦ ਕਰਦਾ ਹੈ, ਬਲਕਿ ਸਮਾਜ ਦੀ ਜੜ੍ਹਾਂ ਨੂੰ ਵੀ ਕਮਜ਼ੋਰ ਕਰਦਾ ਹੈ | ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਸਕੂਲ ਸਿਰਫ਼ ਗਿਆਨ ਵਾਲੀਆਂ ਥਾਵਾਂ ਨੇ ਸਗੋਂ ਚੇਤਨਾ ਦੇ ਕੇਂਦਰ ਵੀ ਹੋਣੇ ਚਾਹੀਦੇ ਹਨ, ਜਿੱਥੇ ਵਿਦਿਆਰਥੀ ਨਸ਼ਿਆਂ ਦੇ ਖਤਰੇ ਤੋਂ ਬਾਰੇ ਜਾਣੂ ਹੋ ਸਕਣ ਅਤੇ ਆਪਣੀ ਆਤਮ ਸ਼ਕਤੀ ਨੂੰ ਹੋਰ ਵੀ ਮਜ਼ਬੂਤ ਬਣਾ ਲੈਣ | ਇਸ ਸੈਮੀਨਾਰ ਦੌਰਾਨ ਪਿ੍ੰਸੀਪਲ ਗੁਰਮੇਲ ਸਿੰਘ ਨੇ ਅਧਿਆਪਕਾਂ ਨਾਲ ਇਸ ਵਿਸ਼ੇ 'ਤੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਨਸ਼ਾ ਸਾਡੇ ਭਵਿੱਖ ਤੇ ਸਾਡੇ ਸਮਾਜ ਲਈ ਖ਼ਤਰਾ ਹੈ | ਸੈਮੀਨਾਰ ਦੌਰਾਨ ਰਿਸੋਰਸ ਪਰਸਨ ਵਲੋਂ ਇਸ ਵਿਸ਼ੇ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਨ੍ਹਾਂ ਨੂੰ ਡਾਕੂਮੈਂਟਰੀ ਵੀ ਦਿਖਾਈਆਂ ਗਈਆਂ | ਸੈਮੀਨਾਰ ਵਿਚ ਰਵਨੀਤ ਕੌਰ, ਰਵਿੰਦਰ ਕੌਰ, ਪਰਮਜੀਤ ਕੌਰ, ਮਨਦੀਪ ਕੌਰ, ਸਰਬਜੀਤ ਕੌਰ, ਦੀਦਾਰ ਸਿੰਘ, ਗੁਰਦਿੱਤਾ ਮਲਹੋਤਰਾ, ਡੀ.ਪੀ ਰਾਜਾ ਸਿੰਘ, ਡੀ.ਪੀ ਗੁਰਵਿੰਦਰ ਸਿੰਘ, ਗੁਰਚਰਨ ਸਿੰਘ ਕਲਸੀ, ਵਿਸ਼ਾਲ ਗਾਂਧੀ, ਗੁਰਲਾਲ ਸਿੰਘ ਸਤੀਸ਼ ਕੁਮਾਰ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ 15 ਪਰਿਵਾਰ ਹੋਏ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਮੁਲਾਜ਼ਮਾਂ ਨੇ ਆਰਡਰਾਂ ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।