28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪ੍ਰਾਇਮਰੀ ਸਕੂਲ ਬੱਧਨੀ ਗੁਲਾਬ ਸਿੰਘ ਸਕੂਲ ਕਮੇਟੀ ਦੇ ਹਰਮਨਦੀਪ ਸਿੰਘ ਚੇਅਰਮੈਨ ਤੇ ਜਸਪ੍ਰੀਤ ਸਿੰਘ ਉਪ ਚੇਅਰਮੈਨ ਬਣੇ

ਅਜੀਤ ਡੈਸਕ 19-07-2025
ਫ਼ਿਰੋਜ਼ਸ਼ਾਹ, 18 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ 'ਚ ਸਕੂਲ ਮੈਨੇਜਮੈਂਟ ਕਮੇਟੀਆਂ ਬਣਾਉਣ ਦੇ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬੱਧਨੀ ਗੁਲਾਬ ਸਿੰਘ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ, ਜਿਸ 'ਚ ਸਮੁੱਚੀ ਪੰਚਾਇਤ ਤੇ ਮਾਪਿਆਂ ਦੀ ਸਹਿਮਤੀ ਨਾਲ ਹਰਮਨਦੀਪ ਸਿੰਘ ਸੰਧੂ ਨੂੰ ਸਰਬਸੰਮਤੀ ਨਾਲ ਚੇਅਰਮੈਨ, ਜਸਪ੍ਰੀਤ ਸਿੰਘ ਨੂੰ ਉਪ ਚੇਅਰਮੈਨ ਤੇ ਸਕੂਲ ਮੁਖੀ ਰਾਹੁਲ ਨੂੰ ਬਤੌਰ ਸਕੱਤਰ ਚੁਣਿਆ ਗਿਆ | ਇਸ ਮੌਕੇ ਕਮੇਟੀ ਮੈਂਬਰ ਜਗਦੀਸ਼ ਸਿੰਘ, ਰਾਜਦੀਪ ਸਿੰਘ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਹਰਮਨਦੀਪ ਸਿੰਘ, ਗੁਰਵਿੰਦਰ ਸਿੰਘ, ਦਰਸ਼ਨ ਕੌਰ, ਰਮਨਦੀਪ ਕੌਰ, ਵੀਰਪਾਲ ਕੌਰ, ਕੁਲਵਿੰਦਰ ਕੌਰ, ਸਿਮਰਨਜੀਤ ਕੌਰ, ਤਾਰਾ ਰਾਣੀ, ਸੁਨੀਲ ਕੁਮਾਰ, ਸਕੂਲ ਅਧਿਆਪਕ ਰਾਹੁਲ, ਮੰਜੂ ਬਾਲਾ, ਅੰਨੂ ਰਾਣੀ, ਸਿੱਖਿਆ ਨਾਲ ਸੰਬੰਧਿਤ ਸੇਵਾ ਮੁਕਤ ਪਿ੍ੰਸੀਪਲ ਦਸੌਦ ਸਿੰਘ ਤੋਂ ਇਲਾਵਾ ਕਮੇਟੀ 'ਚ ਚੁਣੇ ਦੋ ਵਿਸ਼ੇਸ਼ ਸੱਦਾ ਮੈਂਬਰ ਗੁਰਮੁੱਖ ਸਿੰਘ ਸੰਧੂ ਤੇ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ |
ਨਵੀਂ ਚੁਣੀ ਕਮੇਟੀ ਦੇ ਚੇਅਰਮੈਨ ਹਰਮਨਦੀਪ ਸਿੰਘ ਸੰਧੂ ਤੇ ਉਪ ਚੇਅਰਮੈਨ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਰਪੰਚ ਰਵਿੰਦਰ ਕੌਰ ਤੇ ਸਮੁੱਚੀ ਪੰਚਾਇਤ, ਸਮੂਹ ਕਮੇਟੀ ਮੈਂਬਰਾਂ ਦੇ ਸਹਿਯੋਗ ਤੇ ਸਲਾਹ ਮਸ਼ਵਰੇ ਨਾਲ ਸਕੂਲ ਦੀ ਬਿਹਤਰੀ ਲਈ ਯਤਨ ਕਰਨਗੇ |
ਪਿਛਲੀ ਖ਼ਬਰ ਡੇਂਗੂ ਵਿਰੋਧੀ ਦਿਵਸ ਮਨਾਇਆ ਅਗਲੀ ਖ਼ਬਰ ਆਮ ਖਪਤਕਾਰਾਂ ਨੂੰ ਸਹੂਲਤਾਂ ਦੇਣ ਵਾਲਾ ਮੱਖੂ ਬਿਜਲੀ ਗਰਿੱਡ ਦੀ ਹਾਲਤ ਹੋਈ ਖ਼ਸਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।