ਫ਼ਿਰੋਜ਼ਪੁਰ, 18 ਜੁਲਾਈ (ਸੁਖਵਿੰਦਰ ਸਿੰਘ)-ਜ਼ਿਲ੍ਹਾ ਫ਼ਿਰੋਜ਼ਪੁਰ ਦੀ ਬਹੁ ਚਰਚਿਤ ਕੇਂਦਰੀ ਜੇਲ੍ਹ 'ਚੋਂ ਤਲਾਸ਼ੀ ਦੌਰਾਨ ਮੋਬਾਈਲ ਫ਼ੋਨ ਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਜੇਲ੍ਹ ਪ੍ਰਸ਼ਾਸਨ ਦੇ ਸਖ਼ਤ ਨਿਰਦੇਸ਼ਾਂ ਅਨੁਸਾਰ ਜੇਲ੍ਹ 'ਚੋਂ ਆਏ ਦਿਨ ਬਰਾਮਦ ਹੋ ਰਹੇ ਮੋਬਾਈਲ ਫ਼ੋਨ ਤੇ ਨਸ਼ੀਲੇ ਪਦਾਰਥ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਹੈ ਕਿ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਵਲੋਂ ਵੱਖ-ਵੱਖ ਤਰੀਕਾਂ 'ਤੇ ਭੇਜੇ ਪੱਤਰ ਨੰਬਰ 4775, 4817, 4823, 4972 ਵਿਚ ਲਿਖਿਆ ਹੈ ਕਿ ਹਵਾਲਾਤੀ ਪ੍ਰਭਜੋਤ ਤੇ ਹਵਾਲਾਤੀ ਸੌਰਵ ਤੋਂ ਇਕ ਕੀ ਪੈਡ ਮੋਬਾਈਲ ਫ਼ੋਨ, ਹਵਾਲਾਤੀ ਸੁਖਰਾਜ ਸਿੰਘ ਕੋਲੋਂ ਇਕ ਕੀ ਪੈਡ ਮੋਬਾਈਲ ਫ਼ੋਨ, ਹਵਾਲਾਤੀ ਸਤਪਾਲ ਸਿੰਘ, ਹਵਾਲਾਤੀ ਜਸਵੀਰ ਸਿੰਘ, ਕੈਦੀ ਧਰਮਪ੍ਰੀਤ ਸਿੰਘ ਕੈਦੀ ਆਬੇ ਕੋਲੋਂ 6 ਫੇਕੇ ਜਿਨ੍ਹਾਂ 'ਚ 55 ਪੁੜੀਆਂ ਤੰਬਾਕੂ, 19 ਬੰਡਲ ਬੀੜੀਆਂ, 2 ਨੋਕੀਆ ਕੰਪਨੀ ਦੇ ਕੀ ਪੈਡ ਮੋਬਾਈਲ ਫ਼ੋਨ ਬਿਨਾਂ ਸਿਮ, ਹਵਾਲਾਤੀ ਕੁਲਦੀਪ ਸਿੰਘ ਤੋਂ ਇਕ ਟੱਚ ਸਕਰੀਨ ਮੋਬਾਈਲ ਫ਼ੋਨ ਬਰਾਮਦ ਹੋਇਆ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਹਵਾਲਾਤੀ ਪ੍ਰਭਜੋਤ ਸਿੰਘ ਉਰਫ਼ ਹਰਭਜੋਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਹਰੀਕੇ ਪੱਤਣ ਹਰਿ ਕੇ ਜ਼ਿਲ੍ਹਾ ਤਰਨ ਤਾਰਨ, ਹਵਾਲਾਤੀ ਸੌਰਵ ਉਰਫ਼ ਲਵਾਂਡਾ ਪੁੱਤਰ ਤੋਸ਼ਾ ਉਰਫ਼ ਸੁਭਾਸ਼ ਵਾਸੀ ਤਲਵੰਡੀ ਮਹਿਮਾ ਥਾਣਾ ਸਦਰ ਕਪੂਰਥਲਾ ਜ਼ਿਲ੍ਹਾ ਕਪੂਰਥਲਾ, ਹਵਾਲਾਤੀ ਸੁਖਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਤੋਤਾ ਕਲਾ ਥਾਣਾ ਝੰਡੇਲ ਜ਼ਿਲ੍ਹਾ ਅੰਮਿ੍ਤਸਰ, ਹਵਾਲਾਤੀ ਸਤਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸੋਹਣਾ ਸਾਦੜ ਥਾਣਾ ਸਦਰ ਜਲਾਲਾਬਾਦ ਜ਼ਿਲ੍ਹਾ ਫ਼ਾਜ਼ਿਲਕਾ, ਹਵਾਲਾਤੀ ਜਸਵੀਰ ਸਿੰਘ ਉਰਫ਼ ਰੋਣਕੀ ਪੁੱਤਰ ਲੇਖਰਾਜ ਵਾਸੀ ਰੇਲਵੇ ਫਾਟਕ ਬ੍ਰਾਹਮਣੀ ਵਾਲਾ ਥਾਣਾ ਸਿਟੀ ਜਲਾਲਾਬਾਦ ਜ਼ਿਲ੍ਹਾ ਫ਼ਾਜ਼ਿਲਕਾ, ਕੈਦੀ ਧਰਮਪ੍ਰੀਤ ਸਿੰਘ ਉਰਫ਼ ਧਰਮੀ ਪੁੱਤਰ ਗੁਰਮੀਤ ਸਿੰਘ ਵਾਸੀ ਚਾਂਦੀ ਵਾਲਾ ਥਾਣਾ ਸਦਰ ਫ਼ਿਰੋਜ਼ਪੁਰ ਜ਼ਿਲ੍ਹਾ ਫ਼ਿਰੋਜ਼ਪੁਰ, ਹਵਾਲਾਤੀ ਅਭੇ ਪੁੱਤਰ ਬਿੱਲਾ ਵਾਸੀ ਨਗਰ ਮੱਲ ਸਾਰਾ ਊਧਮ ਸਿੰਘ ਚੌਕ ਜ਼ਿਲ੍ਹਾ ਫ਼ਿਰੋਜ਼ਪੁਰ, ਹਵਾਲਾਤੀ ਕੁਲਦੀਪ ਸਿੰਘ ਪੁੱਤਰ ਧਰਮ ਸਿੰਘ ਵਾਸੀ ਪੱਤੀ ਫਲੀਆਂ ਦੀ ਖਡੂਰ ਸਾਹਿਬ ਥਾਣਾ ਵੈਰੋਵਾਲ ਜ਼ਿਲ੍ਹਾ ਤਰਨ ਤਾਰਨ ਤੋਂ 5 ਮੋਬਾਈਲ ਫ਼ੋਨ, 55 ਕੁੜੀਆਂ ਤੰਬਾਕੂ 19 ਬੰਡਲ ਬੀੜੀਆਂ ਬਰਾਮਦ ਕਰਕੇ 42/52 ਏ ਪਰੀਸੈਨਜ਼ ਐਕਟ ਤਹਿਤ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਮੁਕੱਦਮਾ ਦਰਜ ਕੀਤਾ | ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਹੈ ਕਿ ਉਕਤ ਹਵਾਲਾਤੀਆਂ ਤੋਂ ਬਰਾਮਦ ਹੋਏ ਮੋਬਾਈਲ ਫ਼ੋਨ ਤੇ ਨਸ਼ੀਲੇ ਪਦਾਰਥ ਕਿਵੇਂ ਇਨ੍ਹਾਂ ਦੇ ਕੋਲ ਪਹੁੰਚੇ ਉਸ ਦੀ ਕਾਰਵਾਈ ਕੀਤੀ ਜਾਵੇਗੀ |