ਫ਼ਿਰੋਜ਼ਪੁਰ, 18 ਜੁਲਾਈ (ਰਾਕੇਸ਼ ਚਾਵਲਾ)-ਹਰਿਦੁਆਰ ਕਾਂਵੜ ਲੈਣ ਗਏ ਫ਼ਿਰੋਜ਼ਪੁਰ ਕੈਂਟ ਦੇ ਅੱਡਾ ਲਾਲ ਕੁਰਤੀ ਨਿਵਾਸੀ 2 ਲੜਕਿਆਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਜਦ ਕਿ ਇਸ ਹਾਦਸੇ 'ਚ ਜ਼ਖਮੀ ਹੋਏ ਤੀਜੇ ਲੜਕੇ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਇਹ ਲੜਕੇ ਹਰਿਦੁਆਰ ਕਾਂਵੜ ਲੈ ਕੇ ਵਾਪਸ ਘਰ ਆ ਰਹੇ ਸੀ, ਕਿ ਰੁਕੜੀ ਕੋਲ ਹਾਦਸੇ ਦਾ ਸ਼ਿਕਾਰ ਹੋ ਗਏ | ਮਿ੍ਤਕ ਨਾਬਾਲਗ ਲੜਕਿਆਂ ਦਾ ਅੰਤਿਮ ਸੰਸਕਾਰ ਫ਼ਿਰੋਜ਼ਪੁਰ ਕੈਂਟ ਦੇ ਸ਼ਮਸ਼ਾਨ ਘਾਟ 'ਚ ਅੱਜ ਕੀਤਾ ਗਿਆ | ਉਕਤ ਕਾਵੜੀਆਂ ਦੀ ਬੇਵਕਤੀ ਮੌਤ ਨਾਲ ਲੋਕਾਂ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ ਕੈਂਟ ਨਿਵਾਸੀ ਹਰਸ਼ (16) ਤੇ ਅਸਮਿਤ (15) ਹਰਿਦੁਆਰ ਤੋਂ ਕਾਂਵੜ ਲੈ ਕੇ ਮੋਟਰਸਾਈਕਲ 'ਤੇ ਵਾਪਸ ਆ ਰਹੇ ਸਨ ਕਿ ਲੋਡਰ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਦੇ ਚੱਲਦੇ ਹਰਸ਼ ਤੇ ਅਸਮਿਤ ਦੀ ਮੌਤ ਹੋ ਗਈ ਜਦ ਕਿ ਨਾਲ ਗਏ ਰੋਹਨ ਨੂੰ ਇਸ ਹਾਦਸੇ ਵਿਚ ਗੰਭੀਰ ਸੱਟਾਂ ਲੱਗੀਆਂ | ਪੁਲਿਸ ਕਾਰਵਾਈ ਬਾਅਦ ਮਿ੍ਤਕ ਦੇਹਾਂ ਫ਼ਿਰੋਜ਼ਪੁਰ ਲਿਆ ਕੇ ਆਖ਼ਰੀ ਰਸਮਾਂ ਪੂਰੀਆਂ ਕੀਤੀਆਂ ਗਈਆਂ |