ਮਮਦੋਟ, 17 ਜੁਲਾਈ (ਰਾਜਿੰਦਰ ਸਿੰਘ ਹਾਂਡਾ)-ਲੱਖੋ ਕੇ ਬਹਿਰਾਮ ਵਿਖੇ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ਵਿਚ ਇਲਾਕੇ ਭਰ ਵਿਚੋਂ ਫੋਟੋਗ੍ਰਾਫਰ ਪਹੁੰਚੇ ਹੋਏ ਸਨ | ਇਸ ਮੀਟਿੰਗ ਵਿਚ ਲੱਖੋ ਕੇ ਬਹਿਰਾਮ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਚੋਣ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਹੋਈ ਜਿਸ ਵਿਚ ਕਾਰਜ ਸਿੰਘ ਲੱਖੋ ਕੇ ਬਹਿਰਾਮ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਗਿੰਦਰ ਸਿੰਘ ਜੰਗ ਨੂੰ ਸੈਕਟਰੀ ਚੁਣਿਆ ਗਿਆ | ਕਾਰਜ ਸਿੰਘ ਲੱਖੋ ਕੇ ਨੇ ਆਪਣੀ ਟੀਮ ਪੂਰੀ ਕਰਨ ਲਈ ਗੋਬਿੰਦ ਸਿੰਘ ਝੋਕ ਟਹਿਲ ਸਿੰਘ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਮੀਤ ਸਟੂਡੀਓ ਹਾਮਦ ਨੂੰ ਵਾਈਸ ਪੈ੍ਰਜ਼ੀਡੈਂਟ ਅਤੇ ਦਵਿੰਦਰ ਸਿੰਘ ਮਿਲਣ ਸਟੂਡੀਓ ਨੂੰ ਕੈਸ਼ੀਅਰ ਅਤੇ ਦਰਸ਼ਨ ਸਟੂਡੀਓ ਝੋਕ ਟਹਿਲ ਸਿੰਘ ਨੂੰ ਪੀ ਆਰ ਓ ਬਣਾਇਆ ਗਿਆ | ਇਸ ਮੌਕੇ ਸ਼ੇਰ ਸਿੰਘ ਸਰੀਹ ਵਾਲਾ, ਬਲਦੇਵ ਸਿੰਘ ਕਰੀ ਕਲਾਂ, ਮਲਕੀਤ ਸਿੰਘ ਖਾਈ ਨੂੰ ਡੈਲੀਗੇਟ ਨਿਯੁਕਤ ਕੀਤਾ | ਇਸ ਤੋਂ ਬਾਅਦ ਕਾਰਜ ਸਿੰਘ ਲੱਖੋ ਕੇ ਨੇ ਸਾਰੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ | ਇਸ ਇਸ ਮੌਕੇ ਮਨਜੀਤ ਸਿੰਘ ਸਤਪਾਲ ਜੰਗ ਵਰਿੰਦਰ ਸਿੰਘ ਸਮੇਤ ਹੋਰ ਵੀ ਫੋਟੋਗ੍ਰਾਫਰ ਹਾਜ਼ਰ ਸਨ |