15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਏਅਰ ਫੋਰਸ ਦੀ ਜਹਾਜ਼ ਗਰਾਊਾਡ ਨੂੰ ਵੇਚਣ ਦੇ ਮਾਮਲੇ 'ਚ ਇਕ ਵਿਅਕਤੀ ਦੀ ਪੇਸ਼ਗੀ ਜ਼ਮਾਨਤ ਖ਼ਾਰਜ

ਅਜੀਤ ਡੈਸਕ 18-07-2025
ਫ਼ਿਰੋਜ਼ਪੁਰ, 17 ਜੁਲਾਈ (ਰਾਕੇਸ਼ ਚਾਵਲਾ)-ਏਅਰ ਫੋਰਸ ਦੀ ਜਹਾਜ਼ ਗਰਾਊਾਡ ਨੂੰ ਨਾਜਾਇਜ਼ ਢੰਗ ਨਾਲ ਵੇਚਣ ਦੇ ਮਾਮਲੇ 'ਚ ਸੈਸ਼ਨ ਅਦਾਲਤ ਵਲੋਂ ਇਕ ਵਿਅਕਤੀ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਖ਼ਾਰਜ ਕੀਤੀ ਗਈ ਹੈ | ਇਹ ਮਾਮਲਾ ਸੇਵਾ ਮੁਕਤ ਕਾਨੂੰਗੋ ਨਿਸ਼ਾਨ ਸਿੰਘ ਨੇ ਲੰਮੀ ਕਾਨੂੰਨੀ ਲੜਾਈ ਲੜਦੇ ਹੋਏ ਉਜਾਗਰ ਕੀਤਾ ਸੀ | ਫ਼ਿਰੋਜਪੁਰ ਦੇ ਪਿੰਡ ਫੱਤੂਵਾਲਾ ਦੀ 118 ਕਨਾਲ 16 ਮਰਲੇ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕਰਵਾਉਣ ਅਤੇ ਧੋਖਾਧੜੀ ਨਾਲ ਵੇਚਣ ਦੇ ਮਾਮਲੇ 'ਚ ਮੁੱਦਈ ਨੇ ਦੱਸਿਆ ਕਿ ਆਜ਼ਾਦੀ ਤੋਂ ਪਹਿਲਾਂ ਫ਼ੌਜ ਦੇ ਕਬਜ਼ੇ ਵਾਲੀ ਇਸ ਜਹਾਜ਼ ਗਰਾਊਾਡ ਦੀ ਜਾਂਚ ਲਈ ਫ਼ੌਜ ਵਲੋਂ 16 ਅਪ੍ਰੈਲ 2021 ਨੂੰ ਇਕ ਪੱਤਰ ਕਮਾਡੈਂਟ ਏਅਰ ਫੋਰਸ ਸਟੇਸ਼ਨ ਹਲਵਾਰਾ ਜ਼ਿਲ੍ਹਾ ਲੁਧਿਆਣਾ ਅਤੇ ਸਟੇਸ਼ਨ ਹੈੱਡ ਕੁਆਰਟਰ (ਆਰਮੀ) ਬਜ਼ਰੀਆ ਐਡਮ ਕਮਾਡੈਂਟ ਫ਼ਿਰੋਜ਼ਪੁਰ ਕੈਂਟ ਵਲੋਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਲਿਖਿਆ ਗਿਆ ਸੀ ਕਿ ਸੰਨ 1947 ਤੋਂ ਪਹਿਲਾਂ ਦੇਸ਼ ਦੀ ਪੁਖ਼ਤਾ ਸੁਰੱਖਿਆ ਵਾਸਤੇ ਏਅਰ ਫ਼ੀਲਡ (ਜਹਾਜ਼ ਗਰਾਊਾਡ) ਲਈ ਜਗ੍ਹਾ ਰੱਖੀ ਹੋਈ ਸੀ, ਜਿਸ ਬਾਬਤ (ਹਿੰਦ-ਪਾਕਿ) ਬਟਵਾਰੇ ਤੋਂ ਪਹਿਲਾਂ ਦੇ ਰਿਕਾਰਡ ਮੁਤਾਬਿਕ ਮੁਆਵਜ਼ਾ ਵੀ ਰੱਖਿਆ ਹੋਇਆ ਸੀ | ਏਅਰ ਫੋਰਸ ਦੇ ਜੰਗੀ ਜਹਾਜ਼ ਸੰਨ੍ਹ 1962, 1965 ਅਤੇ 1971 ਦੇ ਸਮੇਂ ਇਸ ਏਅਰ ਫ਼ੀਲਡ ਵਿਚ ਉਤਾਰੇ ਜਾਂਦੇ ਸਨ | ਉਸ ਸਮੇਂ ਜਹਾਜ਼ ਗਰਾਊਾਡ ਵਾਲੀ ਜਗ੍ਹਾ 'ਤੇ ਕੋਈ ਵੀ ਵਿਅਕਤੀ ਫ਼ਸਲ ਕਾਸ਼ਤ ਨਹੀਂ ਕਰ ਸਕਦਾ ਸੀ ਅਤੇ ਕਿਸੇ ਵਿਅਕਤੀ ਦਾ ਜਹਾਜ਼ ਗਰਾਊਾਡ ਵਾਲੀ ਜਗ੍ਹਾ 'ਤੇ ਸਿੱਧਾ ਜਾਂ ਅਸਿੱਧੇ ਤੌਰ 'ਤੇ ਕਿਸੇ ਕਿਸਮ ਦੀ ਕੋਈ ਦਖ਼ਲਅੰਦਾਜ਼ੀ ਜਾਂ ਕਬਜ਼ਾ ਨਹੀਂ ਸੀ | ਏਅਰ ਫੋਰਸ ਵਲੋਂ ਲਿਖੇ ਪੱਤਰ ਅਨੁਸਾਰ ਏਅਰ ਫ਼ੀਲਡ ਵਾਲੀ 118 ਕਨਾਲ 16 ਮਰਲੇ ਰਕਬੇ ਦੇ ਮਾਲ ਰਿਕਾਰਡ ਮੁਤਾਬਿਕ ਮਾਲਕ ਜਾਂ ਤਾਂ ਲੇਖਰਾਜ ਪੁੱਤਰ ਕਿਸ਼ੋਰੀ ਚੰਦ ਸੀ ਜਾਂ ਉਸ ਦੇ ਲੜਕੇ ਮਦਨ ਮੋਹਨ ਲਾਲ ਅਤੇ ਟੇਕ ਚੰਦ ਸਨ | ਸੰਨ੍ਹ 1947 ਤੋਂ ਲੈ ਕੇ ਹੁਣ ਤੱਕ ਜਾਂ ਉਸ ਤੋਂ ਪਹਿਲਾਂ ਉਪਰੋਕਤ ਦੱਸੇ ਵਿਅਕਤੀਆਂ ਵਿਚੋਂ ਕਿਸੇ ਨੇ ਵੀ ਆਰਮੀ ਜਾਂ ਏਅਰ ਫੋਰਸ ਜਾਂ ਭਾਰਤ ਸਰਕਾਰ ਤੋਂ ਕਿਸੇ ਤਰ੍ਹਾਂ ਦੇ ਲਾਭ ਦੀ ਮੰਗ ਨਹੀਂ ਕੀਤੀ ਸੀ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਮੁਆਵਜ਼ਾ ਮਿਲ ਚੁੱਕਾ ਸੀ | ਮਾਲ ਰਿਕਾਰਡ ਮੁਤਾਬਿਕ 118 ਕਨਾਲ 16 ਮਰਲੇ ਰਕਬੇ 'ਤੇ ਮਕਬੂਜ਼ਾ ਗੈਰੀਜਨ ਇੰਜੀਨੀਅਰ ਸਾਹਿਬ ਬਹਾਦੁਰ ਮਹਿਕਮਾ ਮਿਲਟਰੀ ਦਾ ਕਬਜ਼ਾ ਚੱਲਿਆ ਆ ਰਿਹਾ ਸੀ | ਪੁਲਿਸ ਵਲੋਂ ਦਰਜ ਮਾਮਲੇ 'ਚ ਨਾਮਜ਼ਦ ਨਵੀਨ ਆਂਸਲ ਵਾਸੀ ਦਿੱਲੀ ਨੇ ਗਿ੍ਫ਼ਤਾਰੀ ਤੋਂ ਬਚਣ ਵਾਸਤੇ ਵਕੀਲ ਮਨੋਜ ਬਜਾਜ, ਮੇਹਰ ਸਿੰਘ ਮੱਲ ਅਤੇ ਗੌਰਵ ਚੋਪੜਾ ਰਾਹੀਂ ਲਗਾਈ ਪੇਸ਼ਗੀ ਜ਼ਮਾਨਤ 'ਚ ਖ਼ੁਦ ਨੂੰ ਬੇਕਸੂਰ ਦੱਸਿਆ | ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਨਵਲ ਕੁਮਾਰ ਦੀ ਅਦਾਲਤ ਨੇ ਦੋਹਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਨਵੀਨ ਆਂਸਲ ਨੂੰ ਰਾਹਤ ਨਹੀਂ ਦਿੱਤੀ |
ਪਿਛਲੀ ਖ਼ਬਰ ਫ਼ਿਰੋਜ਼ਪੁਰ ਪੁਲਿਸ ਵਲੋਂ ਸਾਢੇ 9 ਕਿੱਲੋ ਹੈਰੋਇਨ, 2 ਕਿੱਲੋ ਅਫ਼ੀਮ, ਵਿਦੇਸ਼ੀ ਡਰੋਨ, ਦੋ ਰਿਮੋਟ, ਮੋਬਾਈਲ ਫ਼ੋਨ, ਕੰਪ... ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਚਿੱਪ ਵਾਲੇ ਮੀਟਰ ਉਤਾਰ ਕੇ ਸਬ ਡਵੀਜ਼ਨ ਵਿਖੇ ਜਮਾ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।