ਫ਼ਿਰੋਜ਼ਪੁਰ, 16 ਜੁਲਾਈ (ਗੁਰਿੰਦਰ ਸਿੰਘ)-ਜੁਆਇੰਟ ਫੋਰਮ ਤੇ ਏਕਤਾ ਮੰਚ ਪੰਜਾਬ ਦੇ ਸੱਦੇ 'ਤੇ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਨੇ ਮੰਗਾਂ ਨੂੰ ਲੈ ਕੇ ਸਰਕਲ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ | ਅਸ਼ਵਨੀ ਕੁਮਾਰ ਸਰਕਲ ਪ੍ਰਧਾਨ ਦੀ ਅਗਵਾਈ ਵਿਚ ਦਿੱਤੇ ਇਸ ਧਰਨੇ ਵਿਚ ਵੱਡੀ ਗਿਣਤੀ 'ਚ ਬਿਜਲੀ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ | ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂ ਰਾਜੇਸ਼ ਦੱਤਾ ਜੋਨਲ ਸਕੱਤਰ, ਬਲਕਾਰ ਸਿੰਘ ਭੁੱਲਰ ਜੋਨ ਆਗੂ, ਸੁਖਦੇਵ ਸਿੰਘ ਬੱਗੀ ਪਤਨੀ ਸੂਬਾ ਆਗੂ, ਸਰਕਲ ਆਗੂ ਰਾਕੇਸ਼ ਸੈਣੀ, ਰੋਹਿਤ ਬਾਘਲਾ, ਗਿਆਨ ਚੰਦ, ਧਰਮਦੇਵ ਰਾਮ, ਰਾਜਿੰਦਰ ਸਿੰਘ ਪ੍ਰਧਾਨ ਸਬ ਡਵੀਜ਼ਨ, ਬਲਦੇਵ ਸਿੰਘ ਮੋਗਾ, ਰਮੇਸ਼ ਸਿੰਘ, ਰਾਜੇਸ਼ ਕੁਮਾਰ ਝੋਕ ਹਰੀ ਹਰ, ਮਨਿੰਦਰ ਸਿੰਘ, ਜਗਦੇਵ ਸਿੰਘ ਕੱਸੋਆਣਾ, ਸਵਰਨ ਸਿੰਘ ਮੱਲਾਂਵਾਲਾ, ਮਨਜੀਤ ਸਿੰਘ ਮੱਲਾਂਵਾਲਾ, ਗੁਰਜਿੰਦਰ ਸਿੰਘ ਸੈਕਟਰੀ ਮੱਲਾਂਵਾਲਾ ਤੋਂ ਇਲਾਵਾ ਏਟਕ ਜਥੇਬੰਦੀ ਦੇ ਆਗੂ ਸਾਥੀ ਮੇਲਾ ਸਿੰਘ, ਸੁਖਦੇਵ ਸਿੰਘ ਬਾਬਾ, ਟੀ.ਐੱਸ.ਯੂ. ਦਰਸ਼ਨ ਸਿੰਘ, ਦਲਜੀਤ ਸਿੰਘ ਤੇ ਰਿਟਾਇਰੀ ਯੂਨੀਅਨ ਗੁਰਦਿੱਤ ਸਿੰਘ, ਅਵਤਾਰ ਸਿੰਘ ਤੇ ਸਾਥੀ ਨੰਦ ਲਾਲ, ਅਵਤਾਰ ਸਿੰਘ ਸ਼ੇਰ ਖਾਂ, ਰਾਮ ਸੁਖ, ਸਾਹਿਲ ਚਾਵਲਾ ਆਦਿ ਆਗੂ ਸਾਥੀਆਂ ਨੇ ਦੱਸਿਆ ਕਿ ਜੁਆਇੰਟ ਫੋਰਮ ਵਲੋਂ ਪਾਵਰਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੀਆਂ 60 ਮੰਗਾਂ ਦਾ ਮੰਗ ਪੱਤਰ ਦਿੱਤਾ ਹੋਇਆ ਹੈ ਤੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਲਗਾਤਾਰ ਟਾਲ ਮਟੋਲ ਕਰ ਰਹੇ ਹਨ | ਜਿਸ ਦੇ ਰੋਸ ਵਜੋਂ ਜੁਆਇੰਟ ਫੋਰਮ ਵਲੋਂ 24 ਜੁਲਾਈ ਤੱਕ ਸਬ ਡਵੀਜ਼ਨ ਤੇ ਡਵੀਜ਼ਨ ਪੱਧਰ 'ਤੇ ਰੈਲੀਆਂ ਕੀਤੀਆਂ ਜਾਣਗੀਆਂ ਤੇ ਵਰਕ ਟੂ ਰੂਲ ਲਗਾਤਾਰ ਕੀਤੇ ਜਾਣ ਤੋਂ ਬਾਅਦ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਅੰਮਿ੍ਤਸਰ ਵਿਖੇ ਧਰਨਾ ਦਿੱਤਾ ਜਾਵੇਗਾ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਤੇ ਮੈਨੇਜਮੈਂਟ ਵਲੋਂ ਮੁਲਾਜ਼ਮਾਂ ਦੀਆਂ ਉਕਤ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ |