14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਗੁਰੂਹਰਸਹਾਏ ਵਿਖੇ ਪੰਜਾਬ ਗ੍ਰਾਮੀਣ ਬੈਂਕ ਦੀ ਨਵੀਂ ਬ੍ਰਾਂਚ ਦਾ ਉਦਘਾਟਨ

ਅਜੀਤ ਡੈਸਕ 17-07-2025
ਗੁਰੂਹਰਸਹਾਏ, 16 ਜੁਲਾਈ (ਹਰਚਰਨ ਸਿੰਘ ਸੰਧੂ)-ਸਥਾਨਕ ਸ਼ਹਿਰ ਵਿਖੇ ਚੱਲ ਰਹੇ ਪੰਜਾਬ ਗ੍ਰਾਮੀਣ ਬੈਂਕ ਦੀ ਸਟੇਟ ਬੈਂਕ ਵਾਲੀ ਗਲੀ 'ਚ ਨਵੀਂ ਬਣੀ ਬ੍ਰਾਂਚ ਦਾ ਉਦਘਾਟਨ ਬੈਂਕ ਦੇ ਰੀਜਨਲ ਮੈਨੇਜਰ ਵਰਿੰਦਰ ਸਿੰਘ ਜਮਵਾਲ ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸ©ੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਸੰਗਤਾਂ ਵਿਚ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਬ੍ਰਾਂਚ ਮੈਨੇਜਰ ਅਨੂ ਬਾਲਾ ਤੇ ਸਮੂਹ ਸਟਾਫ਼ ਵਲੋਂ ਰੀਜਨਲ ਮੈਨੇਜਰ ਵਰਿੰਦਰ ਸਿੰਘ ਜਮਵਾਲ ਦੇ ਗੁਰੂਹਰਸਹਾਏ ਵਿਖੇ ਪੁੱਜਣ 'ਤੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ | ਜਿਸ ਤੋਂ ਬਾਅਦ ਰੀਜਨਲ ਮੈਨੇਜਰ ਵਰਿੰਦਰ ਸਿੰਘ ਜਮਵਾਲ ਨੇ ਰਿਬਨ ਕੱਟ ਕੇ ਪੰਜਾਬ ਗ੍ਰਾਮੀਣ ਬੈਂਕ ਦੀ ਨਵੀਂ ਬਣੀ ਬ੍ਰਾਂਚ ਦਾ ਉਦਘਾਟਨ ਕੀਤਾ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਨੇ ਬੈਂਕ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਵੀ ਦਿੱਤੀ | ਉਪਰੰਤ ਬ੍ਰਾਂਚ ਮੈਨੇਜਰ ਅਨੂ ਮਿੱਢਾ ਨੇ ਕਿਹਾ ਕਿ ਬੈਂਕ ਵਿਚ ਆਉਣ ਵਾਲੇ ਹਰ ਗ੍ਰਾਹਕ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ | ਇਸ ਮੌਕੇ ਬੈਂਕ ਸਟਾਫ਼ ਮੈਡਮ ਰਮਨਦੀਪ ਕੌਰ, ਪ੍ਰਗਤੀ ਮੁਟਨੇਜਾ, ਪ੍ਰਦੀਪ ਕੁਮਾਰ, ਜਗਦੀਸ਼ ਕੁਮਾਰ ਨੇ ਕਿਹਾ ਕਿ ਬੈਂਕ ਸਟਾਫ਼ ਵਲੋਂ ਬੈਂਕ 'ਚ ਆਉਣ ਵਾਲੇ ਗ੍ਰਾਹਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕਰਕੇ ਉਨ੍ਹਾਂ ਨੂੰ ਸੁਵਿਧਾਵਾਂ ਦਿੱਤੀਆਂ ਜਾਣਗੀਆਂ | ਇਸ ਮੌਕੇ ਬੈਂਕ ਆਰ.ਐਲ. ਗੌਰਵ ਸਿਕਰੀ, ਉਡੀਕ ਗੱਖੜ, ਪਰਮਜੀਤ ਸਿੰਘ ਧਾਲੀਵਾਲ, ਚਰਨਜੀਤ ਸਿੰਘ ਬਰਾੜ ਸਮੇਤ ਪਿੰਡਾਂ ਤੋਂ ਕਿਸਾਨ ਤੇ ਹੋਰ ਬੈਂਕ ਗ੍ਰਾਹਕ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਅਸ਼ਵਨੀ ਸ਼ਰਮਾ ਦੇ ਪੰਜਾਬ ਪ੍ਰਧਾਨ ਬਣਨ 'ਤੇ ਭਾਜਪਾ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ- ਹਰਿੰਦਰ ਕੁਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।