ਜ਼ੀਰਾ, 16 ਜੁਲਾਈ (ਪ੍ਰਤਾਪ ਸਿੰਘ ਹੀਰਾ)-ਪੰਜਾਬ 'ਚ 20 ਫ਼ੀਸਦੀ ਆਬਾਦੀ ਅਰੋੜਾ ਜਾਤੀ ਨਾਲ ਸਬੰਧਿਤ ਦੀ ਹੈ, ਜਿਸ 'ਚ 12 ਫ਼ੀਸਦੀ ਆਬਾਦੀ ਖੱਤਰੀ ਸਮਾਜ ਮਿਲਾ ਕੇ ਕੁੱਲ 32 ਫ਼ੀਸਦੀ ਆਬਾਦੀ ਪੰਜਾਬ ਵਿਚ ਅਰੋੜਾ ਸਮਾਜ ਦੀ ਹੈ | ਜੇਕਰ ਅਰੋੜਾ ਜਾਤੀ ਦੇ ਖ਼ਿਲਾਫ਼ ਲੀਡਰ ਜਾਂ ਪਾਰਟੀ ਕੋਈ ਜਾਤੀ ਸ਼ਬਦ ਜਾਂ ਗ਼ਲਤ ਵਰਤੋ ਕਰੇਗਾ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਰੋੜਾ ਬਰਾਦਰੀ ਅਰੋੜ ਵੰਸ਼ ਮਹਾਂ ਸਭਾ ਦੇ ਕੌਮੀ ਪ੍ਰਧਾਨ ਚਰਨਜੀਤ ਸਿੰਘ ਸਿੱਕੀ ਜ਼ੀਰਾ, ਸੀਨੀਅਰ ਮੀਤ ਪ੍ਰਧਾਨ ਪੰਜਾਬ ਹਾਮਦ ਸਿੰਘ ਅਰੋੜਾ, ਭੂਸ਼ਨ ਕੁਮਾਰ ਜੁਨੇਜਾ ਮੁੱਖ ਸਲਾਹਕਾਰ ਪੰਜਾਬ, ਪ੍ਰਦੀਪ ਕੁਮਾਰ ਬਜਾਜ ਲੀਗਲ ਸੈੱਲ ਦੇ ਪ੍ਰਧਾਨ, ਰਾਜੀਵ ਕੁਮਾਰ ਰਾਜਾ ਪ੍ਰਧਾਨ ਯੂਥ ਵਿੰਗ ਪੰਜਾਬ, ਵੱਖਰੇ ਰੂਪੀ ਵਿੰਗ ਦੇ ਪੰਜਾਬ ਪ੍ਰਧਾਨ ਸੋਨੂੰ ਗਾਬਾ ਅਤੇ ਮਹਿਲਾ ਵਿੰਗ ਪ੍ਰਧਾਨ ਜਗਦੀਪ ਅਰੋੜਾ ਮੋਹਾਲੀ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਅਰੋੜਾ ਬਰਾਦਰੀ ਤੋਂ ਮੰਗੇ ਮੁਆਫ਼ੀ, ਕਿਉਂਕਿ ਕਿਸੇ ਤਰ੍ਹਾਂ ਦੀ ਵੀ ਭੱਦੀ ਸ਼ਬਦਾਵਲੀ ਬਦਾਸ਼ਤ ਨਹੀਂ ਕੀਤੀ ਜਾਵੇਗੀ | ਪ੍ਰਧਾਨ ਚਰਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਜੇ ਗੱਲ ਵਿਧਾਨ ਸਭਾ ਹਲਕੇ ਦੀਆਂ ਸੀਟਾਂ ਦੀ ਕਰੀਏ ਤਾਂ 30 ਤੋਂ 35 ਸੀਟਾਂ ਅਰੋੜਾ ਦੀਆਂ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਜੇਕਰ ਕੋਈ ਪਾਰਟੀ ਅਰੋੜਾ ਦੇ ਖ਼ਿਲਾਫ਼ ਬੋਲਣ ਤੋਂ ਬਾਜ਼ ਨਹੀਂ ਆਈ ਤਾਂ ਸਿੱਧੇ ਤੌਰ 'ਤੇ ਪੰਜਾਬ ਵਿਚ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾਣਗੀਆਂ ਅਤੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਜਾਵੇਗਾ |